ਰੋਟਰੀ ਕਲੱਬ ਰੂਪਨਗਰ ਵਲੋਂ ‘ਆਓ, ਪੋਲੀਓ ਦਾ ਖ਼ਾਤਮਾ ਕਰੀਏ’ ਮੁਹਿੰਮ ਤਹਿਤ ਜਾਗਰੂਕਤਾ ਰੈਲੀ
ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ‘ਆਓ, ਪੋਲੀਓ ਦਾ ਖ਼ਾਤਮਾ ਕਰੀਏ’ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ। ਰੋਟਰੀ ਇੰਟਰਨੈਸ਼ਨਲ ਦੇ ਡਿਸਟ੍ਰਿਕਟ 3080 ਦੇ ਜ਼ੋਨ-10 ਅਧੀਨ ਕਰਵਾਈ ਇਸ ਰੈਲੀ ਵਿਚ ਪੰਜ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ 35 ਰੋਟੇਰੀਅਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਪ
ਪੰਜ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਤੇ 35 ਰੋਟੇਰੀਅਨਾਂ ਨੇ ਲਿਆ ਹਿੱਸਾ ; ਸੈਮੀਨਾਰ ਦੌਰਾਨ ਟੀਕਾਕਰਨ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
25-10-2026
ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ‘ਆਓ, ਪੋਲੀਓ ਦਾ ਖ਼ਾਤਮਾ ਕਰੀਏ’ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ। ਰੋਟਰੀ ਇੰਟਰਨੈਸ਼ਨਲ ਦੇ ਡਿਸਟ੍ਰਿਕਟ 3080 ਦੇ ਜ਼ੋਨ-10 ਅਧੀਨ ਕਰਵਾਈ ਇਸ ਰੈਲੀ ਵਿਚ ਪੰਜ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ 35 ਰੋਟੇਰੀਅਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਉਪਰਾਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਪੋਲੀਓ ਤੋਂ ਬਚਾਅ ਅਤੇ ਬੱਚਿਆਂ ਦੇ ਮੁਕੰਮਲ ਟੀਕਾਕਰਨ ਪ੍ਰਤੀ ਜਾਗਰੂਕ ਕਰਨਾ ਸੀ। ਰੈਲੀ ਸਵੇਰੇ 9 ਵਜੇ ਡੀ.ਏ.ਵੀ. ਪਬਲਿਕ ਸਕੂਲ ਦੇ ਖੇਡ ਮੈਦਾਨ ਤੋਂ ਸ਼ੁਰੂ ਹੋਈ ਅਤੇ ਹਸਪਤਾਲ ਰੋਡ ਤੇ ਬੇਲਾ ਚੌਕ ਤੋਂ ਹੁੰਦੀ ਹੋਈ ਗਾਂਧੀ ਮੈਮੋਰੀਅਲ ਸਕੂਲ (ਜੀ.ਐਮ.ਐਨ. ਸਕੂਲ) ਵਿਖੇ ਸਮਾਪਤ ਹੋਈ। ਵਿਦਿਆਰਥੀਆਂ ਨੇ ਜਾਗਰੂਕਤਾ ਸੁਨੇਹਿਆਂ ਵਾਲੇ ਪਲੇਕਾਰਡ ਅਤੇ ਰੋਟਰੀ ਦੇ ਚਿੰਨ੍ਹ ਫੜ ਕੇ ਪੋਲੀਓ ਮੁਕਤ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ। ਰੈਲੀ ਵਿਚ ਜੀ.ਐਮ.ਐਨ. ਸਕੂਲ, ਡੀ.ਏ.ਵੀ. ਪਬਲਿਕ ਸਕੂਲ, ਪੀ.ਐਮ. ਡੈਫ ਐਂਡ ਡੰਬ ਸਕੂਲ, ਰਘੂ ਨਾਥ ਸਹਾਏ ਸਮਾਰਟ ਸਕੂਲ ਅਤੇ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਰੈਲੀ ਤੋਂ ਬਾਅਦ ਜੀ.ਐਮ.ਐਨ. ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਅੰਕੁਰ ਵਾਹੀ ਨੇ ਕੀਤੀ, ਜਦਕਿ ਮੰਚ ਸੰਚਾਲਨ ਰੋਟੇਰੀਅਨ ਗੁਰਪ੍ਰੀਤ ਸਿੰਘ ਨੇ ਕੀਤਾ। ਕਲੱਬ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੋਲੀਓ ਦੇ ਖ਼ਾਤਮੇ ਲਈ ਰੋਟਰੀ ਦੀ ਵਚਨਬੱਧਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਾਬਕਾ ਡਿਸਟ੍ਰਿਕਟ ਗਵਰਨਰ ਡਾ. ਆਰ.ਐੱਸ. ਪਰਮਾਰ ਨੇ ਪੋਲੀਓ ਦੀ ਬਿਮਾਰੀ ਅਤੇ ਇਸ ਤੋਂ ਬਚਾਅ ਲਈ ਟੀਕਾਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਸਾਬਕਾ ਡਿਸਟ੍ਰਿਕਟ ਗਵਰਨਰ ਚੇਤਨ ਅਗਰਵਾਲ ਨੇ ਪੋਲੀਓ ਦੇ ਮੁਕੰਮਲ ਖ਼ਾਤਮੇ ਲਈ ਲਗਾਤਾਰ ਯਤਨ ਕਰਨ ਅਤੇ ਹਰ ਬੱਚੇ ਤੱਕ ਟੀਕਾਕਰਨ ਦੀ ਸਹੂਲਤ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਵਿਚ ਜ਼ੋਨ-10 ਦੀ ਸਹਾਇਕ ਗਵਰਨਰ ਡਾ. ਨਮਰਿਤਾ ਪਰਮਾਰ ਸਮੇਤ ਰੋਟਰੀ ਕਲੱਬ ਦੇ ਕਈ ਸਾਬਕਾ ਪ੍ਰਧਾਨਾਂ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਡਾ. ਭੀਮ ਸੈਨ, ਇੰਜੀਨੀਅਰ ਪਰਮਿੰਦਰ, ਇੰਜੀਨੀਅਰ ਜੇ.ਕੇ. ਭਾਟੀਆ, ਡਾ. ਊਸ਼ਾ ਭਾਟੀਆ, ਅਮਰ ਰਾਜ ਸੈਣੀ, ਸੁਧੀਰ ਸ਼ਰਮਾ, ਕੁਲਵੰਤ ਸਿੰਘ, ਡਾ. ਜੇ.ਕੇ. ਸ਼ਰਮਾ, ਰੋਹਿਤ ਤ੍ਰੇਹਨ, ਵਿਕਰਮ ਭਨੋਟ, ਡਾ. ਰਾਜੀਵ, ਡਾ. ਆਰਤੀ, ਬੀ.ਐੱਸ. ਸਤਿਆਲ ਅਤੇ ਨਰਿੰਦਰ ਭੋਲਾ ਸਮੇਤ ਹੋਰ ਰੋਟੇਰੀਅਨ ਸ਼ਾਮਿਲ ਸਨ। ਅੰਤ ਵਿਚ ਕਲੱਬ ਦੇ ਸਕੱਤਰ ਅਸ਼ੋਕ ਚੱਢਾ ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਕੂਲਾਂ, ਵਿਦਿਆਰਥੀਆਂ, ਬੁਲਾਰਿਆਂ ਅਤੇ ਰੋਟੇਰੀਅਨਾਂ ਦਾ ਧੰਨਵਾਦ ਕੀਤਾ।