19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨੰਗਲ ’ ਚ 2027 ਦੀਆਂ ਚੋਣਾਂ ਦਾ ਬਿਗਲ : ‘ ਆਪ ’, ਭਾਜਪਾ ਤੇ ਕਾਂਗਰਸ ਨੇ ਹੁਣੇ ਤੋਂ ਵਿੱਢੀ ਸਿਆਸੀ ਜੰਗ ਦਫ਼ਤਰਾਂ ਤੋਂ ਰਿਹਾਇਸ਼ਾਂ ਤੱਕ ਸਿਆਸੀ ਬਿਸਾਤ ਵਿਛਾਉਣ ਲੱਗੇ ਆਗੂ; ਭਾਜਪਾ ’ਚ ਟਿਕਟ ਦੇ ਦਾਅਵੇਦਾਰਾਂ ਦੀ ਭੀੜ, ਡਾ. ਸੁਭਾਸ਼ ਸ਼ਰਮਾ ਦੀ ਸਰਗਰਮੀ ਚਰਚਾ ’ਚ

ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਵਿਚ ਅਜੇ ਸਮਾਂ ਬਾਕੀ ਹੈ, ਪਰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਸਿਆਸੀ ਸਰਗਰਮੀਆਂ ਹੁਣੇ ਤੋਂ ਤੇਜ਼ ਹੋ ਗਈਆਂ ਹਨ। ਹਲਕੇ ਦੇ ਪ੍ਰਮੁੱਖ ਸ਼ਹਿਰ ਨੰਗਲ ਵਿਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਆਗੂ ਲੋਕ ਸੰਪਰਕ ਵਧਾਉਣ, ਦਫ਼ਤਰ ਖੋਲ੍ਹਣ ਅਤੇ ਪੱਕੇ ਟਿਕਾਣੇ ਬਣਾਉਣ ਵਿਚ ਜੁਟੇ ਹੋਏ ਹਨ।

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਤਸਵੀਰਾਂ। 19-10-2026
ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਵਿਚ ਅਜੇ ਸਮਾਂ ਬਾਕੀ ਹੈ, ਪਰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਸਿਆਸੀ ਸਰਗਰਮੀਆਂ ਹੁਣੇ ਤੋਂ ਤੇਜ਼ ਹੋ ਗਈਆਂ ਹਨ। ਹਲਕੇ ਦੇ ਪ੍ਰਮੁੱਖ ਸ਼ਹਿਰ ਨੰਗਲ ਵਿਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਆਗੂ ਲੋਕ ਸੰਪਰਕ ਵਧਾਉਣ, ਦਫ਼ਤਰ ਖੋਲ੍ਹਣ ਅਤੇ ਪੱਕੇ ਟਿਕਾਣੇ ਬਣਾਉਣ ਵਿਚ ਜੁਟੇ ਹੋਏ ਹਨ। ‘ਆਪ’ ਵਲੋਂ ਵਿਕਾਸ ਤੇ ਲੋਕ ਸੰਪਰਕ ’ਤੇ ਜ਼ੋਰ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਰਾਹੀਂ ਆਮ ਆਦਮੀ ਪਾਰਟੀ ਹਲਕੇ ਵਿਚ ਲੋਕ ਸੰਪਰਕ ਵਧਾਉਣ ’ਤੇ ਧਿਆਨ ਦੇ ਰਹੀ ਹੈ। ਬੀ.ਬੀ.ਐਮ.ਬੀ. ਦੇ ਦੋ ਆਰ.ਵੀ.ਆਰ. ਵਿਖੇ ਸੇਵਾ ਸਦਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਨੰਗਲ ਦੇ 19 ਵਾਰਡਾਂ ਵਿਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਭਾਜਪਾ ’ਚ ਟਿਕਟ ਦੇ ਦਾਅਵੇਦਾਰ ਸਰਗਰਮ : ਭਾਜਪਾ ਦੇ ਪੰਜਾਬ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜੋ ਪਿਛਲੀਆਂ ਲੋਕ ਸਭਾ ਚੋਣਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਲੜ ਚੁੱਕੇ ਹਨ, ਨੇ ਹਲਕੇ ਵਿਚ ਸਰਗਰਮੀਆਂ ਤੇਜ਼ ਕੀਤੀਆਂ ਹਨ। ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਫ਼ਤਰ ਖੋਲ੍ਹਣ ਤੋਂ ਇਲਾਵਾ ਪਿੰਡ ਮਾਂਗੇਵਾਲ ਵਿਚ ਪੱਕੀ ਰਿਹਾਇਸ਼ ਬਣਾਉਣ ਨੂੰ ਉਨ੍ਹਾਂ ਦੀ ਹਲਕੇ ਵਿਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਭਾਜਪਾ ਨਾਲ ਸਬੰਧਿਤ ਕਰੀਬ ਇੱਕ ਦਰਜਨ ਆਗੂਆਂ ਵਲੋਂ ਟਿਕਟ ਲਈ ਯਤਨ ਕੀਤੇ ਜਾਣ ਦੀ ਚਰਚਾ ਹੈ। ਕਾਂਗਰਸ ਵਲੋਂ ਵੀ ਸਰਗਰਮੀਆਂ ਤੇਜ਼ : ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਹਲਕੇ ਵਿਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਲਈ ਸਰਗਰਮ ਹਨ। ਬੀ.ਬੀ.ਐਮ.ਬੀ. ਦੀ ਰਿਹਾਇਸ਼ੀ ਕਲੋਨੀ ਦੇ ਆਈ ਬਲਾਕ ਵਿਚ ਮਕਾਨ ਨੰਬਰ 48 ਵਿਖੇ ਬਲਾਕ ਕਾਂਗਰਸ ਕਮੇਟੀ ਦਾ ਦਫ਼ਤਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸ਼ਿਵਾਲਿਕ ਐਵੇਨਿਊ ਵਿਖੇ ਨਵੀਂ ਰਿਹਾਇਸ਼ ਤਿਆਰ ਕਰਵਾਉਣ ਨੂੰ ਵੀ ਹਲਕੇ ਵਿਚ ਲਗਾਤਾਰ ਸਰਗਰਮ ਰਹਿਣ ਦੀ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ। ਲੋਕਾਂ ਨਾਲ ਰਾਬਤਾ ਅਤੇ ਜਥੇਬੰਦਕ ਮੀਟਿੰਗਾਂ ਰਾਹੀਂ ਪਕੜ ਮਜ਼ਬੂਤ ਕਰਨ ਦੇ ਯਤਨ ਵੀ ਜਾਰੀ ਹਨ। ਤਿੰਨਾਂ ਪਾਰਟੀਆਂ ਦੀਆਂ ਸਰਗਰਮੀਆਂ ਨੇ ਹਲਕੇ ਵਿਚ ਚੋਣ ਚਰਚਾ ਤੇਜ਼ ਕਰ ਦਿੱਤੀ ਹੈ। ਹਾਲਾਂਕਿ ਟਿਕਟਾਂ ਬਾਰੇ ਅੰਤਿਮ ਫ਼ੈਸਲੇ ਪਾਰਟੀਆਂ ਨੇ ਕਰਨੇ ਹਨ, ਪਰ ਇਨ੍ਹਾਂ ਸਰਗਰਮੀਆਂ ਦੀ ਅਸਲ ਪਰਖ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਨੂੰ ਮਿਲਣ ਵਾਲੀ ਤਰਜੀਹ ਨਾਲ ਹੋਵੇਗੀ।
ਪਿਛਲੀ ਖ਼ਬਰ ਨੂਰਪੁਰ ਬੇਦੀ ਦੇ ਡੇਅਰੀ ਫਾਰਮਰਾਂ ਦੀ ਮੀਟਿੰਗ ਫੀਡਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟਾਈ ਅਗਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਮੀਟਿੰਗ ਜ਼ਿਲ੍ਹਾ ਇੰਚਾਰਜ ਰਣਜੀਤ ਸਿੰਘ ਗਿੱਲ ਦਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।