10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਰੂਪਨਗਰ ਦੇ ਰਾਮ - ਲੀਲ੍ਹਾ ਗਰਾਊਂਡ ’ ਚ ਅੱਜ ਤੋਂ ਹੋਵੇਗਾ ਰਾਮ - ਲੀਲ੍ਹਾ ਦਾ ਮੰਚਨ

ਰੂਪਨਗਰ, 9 ਅਕਤੂਬਰ (ਸਤਨਾਮ ਸਿੰਘ ਸੱਤੀ)-ਸ੍ਰੀ ਸਨਾਤਨ ਧਰਮ ਰਾਮ-ਲੀਲ੍ਹਾ ਕਮੇਟੀ, ਰੂਪਨਗਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮ-ਲੀਲ੍ਹਾ ਗਰਾਊਂਡ ਵਿਖੇ 10 ਤੋਂ 20 ਅਕਤੂਬਰ ਤੱਕ ਰਾਮ-ਲੀਲ੍ਹਾ ਦਾ ਮੰਚਨ ਕਰਵਾਇਆ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਰਾਮ-ਲੀਲ੍ਹਾ ਲਈ ਤਿਆਰ ਸਨਾਤਨ ਧਰਮ ਸਭਾ ਦਾ ਮੰਚ। 10-10-2026
ਰੂਪਨਗਰ, 9 ਅਕਤੂਬਰ (ਸਤਨਾਮ ਸਿੰਘ ਸੱਤੀ)-ਸ੍ਰੀ ਸਨਾਤਨ ਧਰਮ ਰਾਮ-ਲੀਲ੍ਹਾ ਕਮੇਟੀ, ਰੂਪਨਗਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮ-ਲੀਲ੍ਹਾ ਗਰਾਊਂਡ ਵਿਖੇ 10 ਤੋਂ 20 ਅਕਤੂਬਰ ਤੱਕ ਰਾਮ-ਲੀਲ੍ਹਾ ਦਾ ਮੰਚਨ ਕਰਵਾਇਆ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਪਹਿਲੇ ਦਿਨ ਰਾਵਣ ਦੇ ਅਤਿਆਚਾਰਾਂ ਨਾਲ ਸਬੰਧਤ ਦ੍ਰਿਸ਼ ਪੇਸ਼ ਕੀਤੇ ਜਾਣਗੇ। ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੀ ਨੇ ਦੱਸਿਆ ਕਿ ਰਾਮ ਲੀਲਾ ਗਰਾਊਂਡ ਵਿਚ ਮਿੱਟੀ ਪਾਉਣ ਕਾਰਨ ਤਿਆਰੀਆਂ ਲਈ ਕੁਝ ਵਾਧੂ ਸਮਾਂ ਲੱਗਿਆ, ਪਰ ਹੁਣ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਰਾਮ ਲੀਲਾ ਦੇ ਮੰਚਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਮਾਗਮ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਨੂੰ ਰਾਮ ਜਨਮ, ਸੀਤਾ ਜਨਮ ਅਤੇ ਤਾੜਕਾ ਵਧ, 12 ਅਕਤੂਬਰ ਨੂੰ ਸੀਤਾ ਸਵੰਬਰ ਅਤੇ 13 ਅਕਤੂਬਰ ਨੂੰ ਕੈਕਈ ਕੋਪ ਭਵਨ ਤੇ ਸ੍ਰੀ ਰਾਮ ਜੀ ਦੇ ਬਨਵਾਸ ਦੇ ਦ੍ਰਿਸ਼ ਪੇਸ਼ ਕੀਤੇ ਜਾਣਗੇ। 14 ਅਕਤੂਬਰ ਨੂੰ ਭਰਤ ਜੀ ਦੀ ਨਨਿਹਾਲ ਤੋਂ ਵਾਪਸੀ, 15 ਅਕਤੂਬਰ ਨੂੰ ਪੰਚਵਟੀ ਅਤੇ ਸਰੂਪਨਖਾ ਦੇ ਨੱਕ ਕੱਟਣ ਅਤੇ 16 ਅਕਤੂਬਰ ਨੂੰ ਸੀਤਾ ਹਰਨ ਤੇ ਸ੍ਰੀ ਰਾਮ ਜੀ ਦੀ ਹਨੂੰਮਾਨ ਜੀ ਨਾਲ ਮੁਲਾਕਾਤ ਦੇ ਦ੍ਰਿਸ਼ਾਂ ਦਾ ਮੰਚਨ ਹੋਵੇਗਾ। ਇਸੇ ਤਰ੍ਹਾਂ 17 ਅਕਤੂਬਰ ਨੂੰ ਸੀਤਾ ਮਾਤਾ ਦੀ ਖੋਜ, ਅਸ਼ੋਕ ਵਾਟਿਕਾ ਅਤੇ ਲੰਕਾ ਦਹਿਨ, 18 ਅਕਤੂਬਰ ਨੂੰ ਰਾਮ ਸੇਤੂ ਤੇ ਯੁੱਧ ਦੇ ਐਲਾਨ ਅਤੇ 19 ਅਕਤੂਬਰ ਨੂੰ ਲਕਸ਼ਮਣ ਮੂਰਛਾ ਤੇ ਮੇਘਨਾਥ ਦੀ ਮੌਤ ਦੇ ਦ੍ਰਿਸ਼ ਪੇਸ਼ ਕੀਤੇ ਜਾਣਗੇ। 20 ਅਕਤੂਬਰ ਨੂੰ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਸਾੜ ਕੇ ਦਸਹਿਰਾ ਉਤਸਵ ਮਨਾਇਆ ਜਾਵੇਗਾ। ਇਸ ਮੌਕੇ ਕਮੇਟੀ ਦੇ ਪ੍ਰਬੰਧਕ ਹੇਮ ਕਿਰਨ, ਹਰੀ ਓਮ , ਰਾਜੂ ਕੌਸ਼ਲ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਵਪਾਰੀ ਕੋਲੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਖੋਹੀ ਐਕਟਿਵਾ ਅਗਲੀ ਖ਼ਬਰ ਪਿੰਡ ਅਕਬਰਪੁਰ - ਮਗਰੋੜ ਵਿਖੇ 20 ਵਾਂ ਭਗਵਤੀ ਜਾਗਰਣ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।