11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਮੀਰੋਵਾਲ ਵਿਖੇ ਕੈਂਸਰ ਜਾਗਰੂਕਤਾ ਤੇ ਸਕਰੀਨਿੰਗ ਕੈਂਪ ਲਗਾਇਆ

ਨੂਰਪੁਰ ਬੇਦੀ, 10 ਸਤੰਬਰ (ਹਰਦੀਪ ਸਿੰਘ ਢੀਂਡਸਾ)-ਡਿਪਾਰਟਮੈਂਟ ਆਫ਼ ਪ੍ਰੀਵੈਂਟਿਵ ਓਨਕੋਲੋਜੀ, ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ, ਚੰਡੀਗੜ੍ਹ ਵਲੋਂ ਡਾ. ਤਨਵੀਰ ਅਹਿਮਦ ਦੀ ਅਗਵਾਈ ਹੇਠ ਅੱਠ ਮੈਂਬਰੀ ਮਾਹਿਰ ਟੀਮ ਨੇ ਪਿੰਡ ਸਮੀਰੋਵਾਲ ਦੇ ਪੰਚਾਇਤ ਘਰ ਵਿਖੇ ਕੈਂਸਰ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਲਗਾਇਆ।

ਅਜੀਤ ਡੈਸਕ 11-09-2026
ਨੂਰਪੁਰ ਬੇਦੀ, 10 ਸਤੰਬਰ (ਹਰਦੀਪ ਸਿੰਘ ਢੀਂਡਸਾ)-ਡਿਪਾਰਟਮੈਂਟ ਆਫ਼ ਪ੍ਰੀਵੈਂਟਿਵ ਓਨਕੋਲੋਜੀ, ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ, ਚੰਡੀਗੜ੍ਹ ਵਲੋਂ ਡਾ. ਤਨਵੀਰ ਅਹਿਮਦ ਦੀ ਅਗਵਾਈ ਹੇਠ ਅੱਠ ਮੈਂਬਰੀ ਮਾਹਿਰ ਟੀਮ ਨੇ ਪਿੰਡ ਸਮੀਰੋਵਾਲ ਦੇ ਪੰਚਾਇਤ ਘਰ ਵਿਖੇ ਕੈਂਸਰ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਲਗਾਇਆ। ਇਸ ਦੋ ਰੋਜ਼ਾ ਕੈਂਪ ਦੌਰਾਨ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਪਿੰਡ ਵਾਸੀਆਂ ਦਾ ਸਿਹਤ ਚੈੱਕਅਪ ਅਤੇ ਸਕਰੀਨਿੰਗ ਵੀ ਕੀਤੀ ਗਈ। ਟੀਮ ਦੇ ਮੈਂਬਰਾਂ ਨੇ ਪਿੰਡ ਵਿਚ ਘਰ-ਘਰ ਜਾ ਕੇ ਵੀ ਲੋਕਾਂ ਨੂੰ ਕੈਂਸਰ ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਕਰੀਬ 60 ਪਿੰਡ ਵਾਸੀਆਂ ਦਾ ਚੈੱਕਅਪ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਲਈ ਪਿੰਡ ਦੀ ਸਰਪੰਚ ਮਨਿੰਦਰ ਕੌਰ ਅਤੇ ਆਸ਼ਾ ਵਰਕਰ ਬਲਜੀਤ ਕੌਰ ਨੇ ਸਰਗਰਮ ਅਤੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਠੇਕੇਦਾਰ ਜਸਵਿੰਦਰ ਸਿੰਘ, ਸੂਬੇਦਾਰ ਹਰਜੀਤ ਸਿੰਘ, ਜਗਦੀਪ ਕੌਰ, ਸਤਨਾਮ ਕੌਰ, ਸਿਮਰਨ ਸੈਂਭੀ, ਹਰਜਿੰਦਰ ਸਿੰਘ ਸੈਂਭੀ ਸਮੇਤ ਸਮੂਹ ਪੰਚਾਇਤ ਮੈਂਬਰ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਕੈਂਪ ਦੇ ਸੁਚੱਜੇ ਪ੍ਰਬੰਧਾਂ ਵਿਚ ਆਪਣਾ ਯੋਗਦਾਨ ਪਾਇਆ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ ’ 2026 ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ ਅਗਲੀ ਖ਼ਬਰ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ’ ਤੇ ਕੋਆਪ੍ਰੇਟਿਵ ਸੁਸਾਇਟੀ ਕੋਲਾਪੁਰ ਦਾ ਹੋਇਆ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।