ਸੈਣੀ ਭਵਨ ਰੂਪਨਗਰ ਵਿਚ ਦੀਵਾਲੀ ਮੌਕੇ ਰੰਗੋਲੀ ਤੇ ਸਿਲਾਈ ਕਢਾਈ ਮੁਕਾਬਲੇ ਕਰਵਾਏ
ਰੂਪਨਗਰ, 6 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਸੈਣੀ ਭਵਨ ਰੂਪਨਗਰ ਵਿਚ ਸਿਲਾਈ ਕਢਾਈ, ਫੈਸ਼ਨ ਡਿਜਾਇਨਿੰਗ, ਕੰਪਿਊਟਰ ਸਿੱਖਿਆ ਤੇ ਬਿਊਟੀਸ਼ਨ ਦੇ ਚਲਾਏ ਜਾ ਰਹੇ ਕੋਰਸਾਂ ਦੀਆਂ ਸਿਖਿਆਰਥਣਾਂ ਵਲੋਂ ਦੀਵਾਲੀ ਦੇ ਸਰਬ ਸਾਂਝੇ ਤਿਉਹਾਰ ਨੂੰ ਮੁੱਖ ਰੱਖ ਕੇ ਆਪੋ ਆਪਣਿਆਂ ਕਲਾਸਾਂ ਦੇ ਕਮਰਿਆਂ ਨੁੰ ਖੂਬਸੂਰਤ ਲੜੀਆਂ ਅਤੇ ਗੁਬਾਰੇ ਆਦਿ ਲਗਾ ਕੇ ਸਿੰਗਾਰਿਆ। ਇਸ ਮੌਕੇ ਸੈਣੀ ਭਵਨ ਦੇ ਪ੍ਰਧਾਨ, ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ਸੈਣੀ ਭਵਨ ਵਿਚ ਵੱਖ-ਵੱਖ ਕੋਰਸਾਂ ਦੀਆਂ ਸਿਖਿਆਰਥਣਾਂ ਵਲੋਂ ਬੜੀ ਮਿਹਨਤ ਨਾਲ ਰੰਗੋਲੀਆਂ ਬਣਾਈਆਂ ਗਈਆਂ।
ਸ
ਸੈਣੀ ਭਵਨ ਵਿਚ ਦੀਵਾਲੀ ਮਨਾਉਣ ਦੀ ਤਸਵੀਰ।
07-11-2026
ਰੂਪਨਗਰ, 6 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਸੈਣੀ ਭਵਨ ਰੂਪਨਗਰ ਵਿਚ ਸਿਲਾਈ ਕਢਾਈ, ਫੈਸ਼ਨ ਡਿਜਾਇਨਿੰਗ, ਕੰਪਿਊਟਰ ਸਿੱਖਿਆ ਤੇ ਬਿਊਟੀਸ਼ਨ ਦੇ ਚਲਾਏ ਜਾ ਰਹੇ ਕੋਰਸਾਂ ਦੀਆਂ ਸਿਖਿਆਰਥਣਾਂ ਵਲੋਂ ਦੀਵਾਲੀ ਦੇ ਸਰਬ ਸਾਂਝੇ ਤਿਉਹਾਰ ਨੂੰ ਮੁੱਖ ਰੱਖ ਕੇ ਆਪੋ ਆਪਣਿਆਂ ਕਲਾਸਾਂ ਦੇ ਕਮਰਿਆਂ ਨੁੰ ਖੂਬਸੂਰਤ ਲੜੀਆਂ ਅਤੇ ਗੁਬਾਰੇ ਆਦਿ ਲਗਾ ਕੇ ਸਿੰਗਾਰਿਆ। ਇਸ ਮੌਕੇ ਸੈਣੀ ਭਵਨ ਦੇ ਪ੍ਰਧਾਨ, ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ਸੈਣੀ ਭਵਨ ਵਿਚ ਵੱਖ-ਵੱਖ ਕੋਰਸਾਂ ਦੀਆਂ ਸਿਖਿਆਰਥਣਾਂ ਵਲੋਂ ਬੜੀ ਮਿਹਨਤ ਨਾਲ ਰੰਗੋਲੀਆਂ ਬਣਾਈਆਂ ਗਈਆਂ। ਸਿਲਾਈ ਕਢਾਈ ਤੇ ਫੈਸ਼ਨ ਡਿਜਾਇਨਿੰਗ ਕੋਰਸ ਦੀਆਂ ਸਿਖਿਆਰਥਣਾਂ ਵਲੋਂ ਆਪਣੇ ਦੁਆਰਾ ਤਿਆਰ ਕੀਤੇ ਕੱਪੜੇ ਅਤੇ ਹੋਰ ਆਰਟ ਵਰਕ ਦਾ ਪ੍ਰਦਰਸ਼ਨ ਵੀ ਕੀਤਾ। ਸੈਣੀ ਭਵਨ ਦੀ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਮੁਕਾਬਲਿਆਂ ਵਿਚੋਂ ਜੇਤੂ ਚੁਣਨ ਲਈ ਮੈਡਮ ਤੇਜਵਿੰਦਰ ਕੌਰ, ਡਾ. ਜਸਵੰਤ ਕੌਰ, ਪ੍ਰਿੰ: ਰਵਿੰਦਰ ਕੌਰ (ਰਿ:) ਅਤੇ ਮਾ: ਅਮਰਜੀਤ ਸਿੰਘ ਸੈਣੀ ਤੇ ਆਧਾਰਤ ਜੱਜਾਂ ਦੀ ਇਕ ਟੀਮ ਦਾ ਗਠਨ ਕੀਤਾ, ਜਿਨ੍ਹਾਂ ਦੁਆਰਾ ਕਰਾਫਟ ਆਈਟਮਾਂ ਲਈ ਮਿਸ ਸਨੋਵਰ ਤੇ ਮਿਸ ਸੰਗੀਤਾ ਨੂੰ ਸਾਂਝਾ ਜੇਤੂ ਬਣਾਇਆ। ਸਿਲਾਈ ਕਢਾਈ ਵਿਚ ਮਿਸ ਨਵਜੋਤ ਕੌਰ ਤੇ ਵਧੀਆ ਰੰਗੋਲੀ ਬਣਾਉਣ ਲਈ ਰਿਪਨ ਅਤੇ ਰਜਨੀ ਦੀ ਟੀਮ ਨੂੰ ਜੇਤੂ ਚੁਣਿਆ ਗਿਆ। ਸਾਰੇ ਜੇਤੂਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਇਨਾਂ ਕੋਰਸਾਂ ਦੇ ਅਧਿਆਪਕਾਵਾਂ ਤੇ ਸੈਣੀ ਭਵਨ ਦੇ ਸੇਵਾਦਾਰ ਦਰਸਨ ਸਿੰਘ ਨੂੰ ਵੀ ਦੀਵਾਲੀ ਮੌਕੇ ਸਨਮਾਨਿਤ ਕੀਤਾ। ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਰਾਜਿੰਦਰ ਸਿੰਘ ਨੰਨੂਆਂ ਪ੍ਰਧਾਨ ਵਲੋਂ ਦੀਵਾਲੀ ਦਾ ਇਤਿਹਾਸ ਦੱਸਿਆ ਅਤੇ ਡਾ. ਅਜਮੇਰ ਸਿੰਘ, ਚੇਅਰਮੈਨ, ਰਾਮ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਸੈਣੀ ਵਾਈਸ ਚੇਅਰਮੈਨ ਵਲੋਂ ਸਾਰੇ ਹਾਜਰੀਨ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਬਲਬੀਰ ਸਿੰਘ ਸੈਣੀ, ਸਕੱਤਰ, ਰਾਜਿੰਦਰ ਸੈਣੀ, ਪ੍ਰਧਾਨ ਅਪਣਾ ਘਰ, ਜਗਦੇਵ ਸਿੰਘ, ਬਹਾਦਰਜੀਤ ਸਿੰਘ, ਮਾਸਟਰ ਅਮਰਜੀਤ ਸਿੰਘ, ਇੰਜ: ਹਰਜੀਤ ਸਿੰਘ ਸੈਣੀ, ਇੰਜ: ਦੀਦਾਰ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਮੈਨੇਜਰ, ਕਿਰਨ ਜੋਸ਼ੀ, ਅਮਨਪ੍ਰੀਤ ਕੌਰ, ਮਨਦੀਪ ਕੌਰ, ਸੁਖਵਿੰਦਰ ਕੌਰ ਤੇ ਸਮੂਹ ਸਿਖਿਆਰਥਣਾਂ ਹਾਜ਼ਰ ਸਨ।