30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਿੰਡ ਹਵੇਲੀ ਖ਼ੁਰਦ ਵਾਸੀਆਂ ਲਈ ਵਾਟਰ ਟੈਂਕਰ ਦੇ ਨਾਲ ਫਾਇਰ ਕੰਟਰੋਲ ਸਿਸਟਮ ਭੇਟ

ਰੂਪਨਗਰ, 29 ਅਗਸਤ (ਸਟਾਫ਼ ਰਿਪੋਰਟਰ)- ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਪ੍ਰੇਰਨਾ ਸਦਕਾ ਗ੍ਰਾਮ ਪੰਚਾਇਤ ਹਵੇਲੀ ਖੁਰਦ ਵਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਵਾਟਰ ਟੈਂਕਰ ਤਿਆਰ ਕਰਵਾਇਆ ਗਿਆ ਹੈ। ਇਸ ਟੈਂਕਰ ਰਾਹੀਂ ਵੱਖ-ਵੱਖ ਵਾਰਡਾਂ ਵਿਚ ਪਾਣੀ ਦੀ ਸਪਲਾਈ ਦੇ ਨਾਲ-ਨਾਲ ਲੋੜ ਪੈਣ ’ਤੇ ਹੋਰ ਜਨਤਕ ਕੰਮ ਵੀ ਕੀਤੇ ਜਾ ਸਕਣਗੇ।

ਅਜੀਤ ਡੈਸਕ 30-08-2026
ਰੂਪਨਗਰ, 29 ਅਗਸਤ (ਸਟਾਫ਼ ਰਿਪੋਰਟਰ)- ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਪ੍ਰੇਰਨਾ ਸਦਕਾ ਗ੍ਰਾਮ ਪੰਚਾਇਤ ਹਵੇਲੀ ਖੁਰਦ ਵਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਵਾਟਰ ਟੈਂਕਰ ਤਿਆਰ ਕਰਵਾਇਆ ਗਿਆ ਹੈ। ਇਸ ਟੈਂਕਰ ਰਾਹੀਂ ਵੱਖ-ਵੱਖ ਵਾਰਡਾਂ ਵਿਚ ਪਾਣੀ ਦੀ ਸਪਲਾਈ ਦੇ ਨਾਲ-ਨਾਲ ਲੋੜ ਪੈਣ ’ਤੇ ਹੋਰ ਜਨਤਕ ਕੰਮ ਵੀ ਕੀਤੇ ਜਾ ਸਕਣਗੇ। ਟੈਂਕਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਫਾਇਰ ਕੰਟਰੋਲ ਸਿਸਟਮ ਵੀ ਲਗਾਇਆ ਗਿਆ ਹੈ, ਜਿਸ ਨਾਲ ਅੱਗ ਲੱਗਣ ਦੀ ਐਮਰਜੈਂਸੀ ਦੌਰਾਨ ਇਸ ਨੂੰ ਤੁਰੰਤ ਵਰਤਿਆ ਜਾ ਸਕੇਗਾ। ਇਸ ਮੌਕੇ ਗ੍ਰਾਮ ਪੰਚਾਇਤ ਹਵੇਲੀ ਖੁਰਦ ਦੇ ਲੰਮਾ ਇੰਡੀਆ ਨੇ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਦੀ ਪ੍ਰੇਰਨਾ ਨਾਲ ਪਿੰਡ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਜਨਹਿੱਤ ਦੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਪਿੰਡ ਦੇ ਵਿਕਾਸ ਅਤੇ ਲੋਕ ਸੇਵਾ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ।
ਪਿਛਲੀ ਖ਼ਬਰ ਯਾਰਾ ਜ਼ਿੰਕ ਦੀ ਗੁਣਵੱਤਾ ’ਤੇ ਕਿਸਾਨ ਆਗੂਆਂ ਨੇ ਖੜ੍ਹੇ ਕੀਤੇ ਸਵਾਲ ਅਗਲੀ ਖ਼ਬਰ ਤਣਾਅ ਪੂਰਨ ਮਾਹੌਲ ਵਿਚ ਹੋਈ ਸ੍ਰੀ ਦਸਮੇਸ਼ ਅਕੈਡਮੀ ਟਰੱਸਟ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।