30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜਰਮਨੀ ਬਣਿਆ ਹਾਕੀ ਵਿਸ਼ਵ ਚੈਂਪੀਅਨ

ਵਾਵਰੇ (ਬੈਲਜੀਅਮ), 30 ਅਗਸਤ (ਪੀ.ਟੀ.ਆਈ.)-ਮੌਜੂਦਾ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਰੱਖਿਆਤਮਕ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਸਪੇਨ ਨੂੰ 1-0 ਨਾਲ ਹਰਾਉਂਦੇ ਹੋਏ ਚੌਥੀ ਵਾਰ ਆਫ਼.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ ਆਪਣੇ ਨਾਂਅ ਕਰ ਲਿਆ। ਇਸ ...

ਅਜੀਤ ਡੈਸਕ 31-08-2026
ਸਪੇਨ ਨੂੰ 1-0 ਨਾਲ ਹਰਾਇਆ

ਵਾਵਰੇ (ਬੈਲਜੀਅਮ), 30 ਅਗਸਤ (ਪੀ.ਟੀ.ਆਈ.)-ਮੌਜੂਦਾ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਰੱਖਿਆਤਮਕ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਸਪੇਨ ਨੂੰ 1-0 ਨਾਲ ਹਰਾਉਂਦੇ ਹੋਏ ਚੌਥੀ ਵਾਰ ਆਫ਼.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ ਆਪਣੇ ਨਾਂਅ ਕਰ ਲਿਆ। ਇਸ ਜਿੱਤ ਦੇ ਨਾਲ, ਜਰਮਨੀ ਹੁਣ ਪੁਰਸ਼ ਹਾਕੀ ਵਿਸ਼ਵ ਕੱਪ ਦੇ ਇਤਿਹਾਸ ’ਚ ਪਾਕਿਸਤਾਨ ਦੇ ਨਾਲ ਸਭ ਤੋਂ ਸਫਲ ਟੀਮ ਬਣ ਗਿਆ ਹੈ। ਜਰਮਨੀ ਨੇ ਪਹਿਲਾਂ 2002 (ਕੁਆਲਾਲੰਪੁਰ), 2006 (ਮੋਨਚੇਂਗਲਾਡਬਾਖ—ਮੇਜ਼ਬਾਨ ਵਜੋਂ), ਅਤੇ 2023 (ਭੁਵਨੇਸ਼ਵਰ) ’ਚ ਖਿਤਾਬ ਜਿੱਤਿਆ ਸੀ। ਪਾਕਿਸਤਾਨ ਨੇ 1971, 1978, 1982 ਅਤੇ 1994 ’ਚ ਵਿਸ਼ਵ ਕੱਪ ਜਿੱਤਿਆ ਸੀ। 
ਇਸ ਸਾਲ ਉਦਘਾਟਨ ਕੀਤੇ ਗਏ ਬੇਲਫਿਅਸ ਹਾਕੀ ਅਰੇਨਾ ਵਿਖੇ ਲਗਭਗ 8,000 ਲੋਕਾਂ ਦੀ ਭੀੜ ਦੇ ਸਾਹਮਣੇ ਖੇਡਦੇ ਹੋਏ, ਦੋਵਾਂ ਟੀਮਾਂ ਨੇ ਸ਼ਾਨਦਾਰ ਰੱਖਿਆ ਦਾ ਪ੍ਰਦਰਸ਼ਨ ਕੀਤਾ ਅਤੇ ਇੱਕ ਦੂਜੇ ਦੀਆਂ ਕੋਸ਼ਿਸ਼ਾਂ ਨੂੰ ਵਾਰ-ਵਾਰ ਅਸਫਲ ਕੀਤਾ। ਮੈਚ ਦਾ ਇਕਲੌਤਾ ਗੋਲ 44ਵੇਂ ਮਿੰਟ ’ਚ ਆਇਆ, ਜੋ ਕਿ ਓਪਨ ਪਲੇ ਦੌਰਾਨ ਜਰਮਨੀ ਦੇ ਮਾਈਕਲ ਸਟਰਟਫ ਨੇ ਕੀਤਾ। 

 

ਪਿਛਲੀ ਖ਼ਬਰ ਵਿਸ਼ਵ ਪੱਧਰੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਮਜ਼ਬੂਤ, ਕਿਸਾਨਾਂ ਅਤੇ ਘਰਾਂ ਦੀ ਰੱਖਿਆ ਕੀਤੀ : ਵਿੱਤ ਮੰਤਰੀ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ : ਮੁਹਾਲੀ ਨੇ ਅੰਮ੍ਰਿਤਸਰ ਨੂੰ 5 ਵਿਕਟਾਂ ਨਾਲ ਹਰਾਇਆ