20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਐਲੀਮੈਂਟਰੀ ਸਕੂਲ ਮੁਕਾਰੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਨੂਰਪੁਰ ਬੇਦੀ, 19 ਅਗਸਤ (ਹਰਦੀਪ ਸਿੰਘ ਢੀਂਡਸਾ)- ਸਰਕਾਰੀ ਐਲੀਮੈਂਟਰੀ ਸਕੂਲ ਮੁਕਾਰੀ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਵਿਦਿਆਰਥਣਾਂ ਵਲੋਂ ਗਿੱਧਾ, ਸੰਮੀ, ਬੋਲੀਆਂ, ਗੀਤ, ਕੋਰੀੳਗ੍ਰਾਫੀ, ਪੇਸ਼ ਕਰ ਕੇ ਖੂਬ ਮਨੋਰੰਜਨ ਕੀਤਾ ਗਿਆ।

ਅਜੀਤ ਡੈਸਕ 20-08-2026
ਨੂਰਪੁਰ ਬੇਦੀ, 19 ਅਗਸਤ (ਹਰਦੀਪ ਸਿੰਘ ਢੀਂਡਸਾ)- ਸਰਕਾਰੀ ਐਲੀਮੈਂਟਰੀ ਸਕੂਲ ਮੁਕਾਰੀ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਵਿਦਿਆਰਥਣਾਂ ਵਲੋਂ ਗਿੱਧਾ, ਸੰਮੀ, ਬੋਲੀਆਂ, ਗੀਤ, ਕੋਰੀੳਗ੍ਰਾਫੀ, ਪੇਸ਼ ਕਰ ਕੇ ਖੂਬ ਮਨੋਰੰਜਨ ਕੀਤਾ ਗਿਆ। ਬੱਚਿਆਂ ਦੀਆਂ ਮਾਤਾਵਾਂ ਨੇ ਵੀ ਚੇਅਰ ਗੇਮ ਅਤੇ ਗਿੱਧਾ ਪੇਸ਼ ਕੀਤਾ। ਇਸ ਸਮੇਂ ਸਕੂਲ ਮੁਖੀ ਹਰਦੀਪ ਸਿੰਘ ਔਲਖ, ਹਰਮੇਸ਼ ਕੁਮਾਰ ਸੈਣੀ, ਰਾਜੇਸ਼ ਕੁਮਾਰ, ਦਲਜੀਤ ਕੌਰ, ਸਟੇਜ ਸਕੱਤਰ ਜਤਿੰਦਰ ਕੌਰ, ਚੇਅਰਮੈਨ ਸਤਨਾਮ ਸਿੰਘ, ਸਰਪੰਚ ਗੁਰਦੀਪ ਕੌਰ ਹਾਜ਼ਰ ਸਨ। ਵਿਸ਼ੇਸ਼ ਮਹਿਮਾਨ ਮੈਡਮ ਦੇਵਕੀ ਦੇਵੀ, ਮੈਡਮ ਕ੍ਰਿਸ਼ਨਾ ਦੇਵੀ, ਹੈੱਡ ਟੀਚਰ ਸੁਰਿੰਦਰ ਪਾਲ, ਮੈਡਮ ਅੰਜਲੀ, ਹਰਵਿੰਦਰ ਸਿੰਘ ਨੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਪ੍ਰੋਗਰਾਮ ਤੋਂ ਖ਼ੁਸ਼ ਹੋ ਕੇ ਸਾਰੇ ਦਰਸ਼ਕਾਂ ਨੇ ਅਤੇ ਐਸ. ਐਮ. ਸੀ. ਨੇ ਨਗਰ ਦੇ ਸਾਰੇ ਬੱਚੇ ਇਸ ਸਕੂਲ ਵਿਚ ਪੜ੍ਹਾਉਣ ਦਾ ਤਹੱਈਆ ਕੀਤਾ।
ਪਿਛਲੀ ਖ਼ਬਰ ਲੌਕੀ ਦੇ ਸਵਾਦੀ ਪਕਵਾਨ ਅਗਲੀ ਖ਼ਬਰ ਨੂਰਪੁਰ ਬੇਦੀ ’ਚ ਪਹਿਲੀ ਵਾਰ ਪਸ਼ੂ ਪਾਲਕਾਂ ਲਈ ਲੱਗੇਗਾ ਵਿਸ਼ੇਸ਼ ਟਰੇਨਿੰਗ ਕੈਂਪ: ਵਿਧਾਇਕ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।