60 ਘੰਟਿਆਂ ’ਚ 25 ਸ਼ਿਵ ਭਗਤਾਂ ਦਾ ਨਾਨ-ਸਟਾਪ ਕਾਵੜ ਜਥਾ ਗੰਗਾ ਜਲ ਲੈ ਕੇ ਨੂਰਪੁਰ ਬੇਦੀ ਵਿਖੇ ਪਹੁੰਚੇਗਾ
ਨੂਰਪੁਰ ਬੇਦੀ, 8 ਅਗਸਤ (ਵਿੰਦਰਪਾਲ ਝਾਂਡੀਆਂ)-ਸਾਉਣ ਮਹੀਨੇ ਦੇ ਪਵਿੱਤਰ ਮੌਕੇ ‘ਤੇ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ 25 ਨੌਜਵਾਨਾਂ ਦਾ ਨਾਨ-ਸਟਾਪ ਕਾਵੜ ਜਥਾ ਹਰਿਦੁਆਰ ਲਈ ਰਵਾਨਾ ਹੋਇਆ। ਸਥਾਨਕ ਭਾਰੇਸ਼ਵਰ ਮਹਾਦੇਵ ਮੰਦਰ ਨੂਰਪੁਰ ਬੇਦੀ ਵਿਖੇ ਅਰਦਾਸ ਅਤੇ ਬੰਮ ਬੰਮ ਭੋਲੇ ਦੇ ਜੈਕਾਰਿਆਂ ਉਪਰੰਤ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਜਥੇ ਨੂੰ ਰਵਾਨਾ ਕੀਤਾ।
ਨੂਰਪੁਰ ਬੇਦੀ, 8 ਅਗਸਤ (ਵਿੰਦਰਪਾਲ ਝਾਂਡੀਆਂ)-ਸਾਉਣ ਮਹੀਨੇ ਦੇ ਪਵਿੱਤਰ ਮੌਕੇ ‘ਤੇ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ 25 ਨੌਜਵਾਨਾਂ ਦਾ ਨਾਨ-ਸਟਾਪ ਕਾਵੜ ਜਥਾ ਹਰਿਦੁਆਰ ਲਈ ਰਵਾਨਾ ਹੋਇਆ। ਸਥਾਨਕ ਭਾਰੇਸ਼ਵਰ ਮਹਾਦੇਵ ਮੰਦਰ ਨੂਰਪੁਰ ਬੇਦੀ ਵਿਖੇ ਅਰਦਾਸ ਅਤੇ ਬੰਮ ਬੰਮ ਭੋਲੇ ਦੇ ਜੈਕਾਰਿਆਂ ਉਪਰੰਤ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਜਥੇ ਨੂੰ ਰਵਾਨਾ ਕੀਤਾ। ਇਸ ਮੌਕੇ ਗੌਰਵ ਰਾਣਾ ਨੇ ਕਿਹਾ ਕਿ ਨੌਜਵਾਨੀ ਦੇਸ਼ ਅਤੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ। ਜੇਕਰ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਦੇ ਕੇ ਧਾਰਮਿਕ ਅਤੇ ਰਚਨਾਤਮਿਕ ਕਾਰਜਾਂ ਨਾਲ ਜੋੜਿਆ ਜਾਵੇ ਤਾਂ ਪੰਜਾਬ ਅਤੇ ਦੇਸ਼ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰਿਦੁਆਰ ਤੋਂ ਪਵਿੱਤਰ ਗੰਗਾ-ਜਲ ਲਿਆ ਕੇ ਭਗਵਾਨ ਭੋਲੇਨਾਥ ਨੂੰ ਅਰਪਿਤ ਕਰਨ ਦੀ ਇਹ ਯਾਤਰਾ ਨੌਜਵਾਨਾਂ ਦੀ ਸ਼ਰਧਾ ਅਤੇ ਅਨੁਸ਼ਾਸਨ ਦੀ ਮਿਸਾਲ ਹੈ। 60 ਘੰਟਿਆਂ ‘ਚ ਵਾਪਸੀ ਦਾ ਲਿਆ ਸੰਕਲਪ। ਜਥੇ ਵਿਚ ਸ਼ਾਮਿਲ ਨੌਜਵਾਨ ਟਿੰਕੂ ਸ਼ਰਮਾ ਅਤੇ ਹੋਰ ਸਾਥੀਆਂ ਨੇ ਦੱਸਿਆ ਕਿ ਉਹ ਹਰਿਦੁਆਰ ਦੀ ਹਰ ਕੀ ਪੌੜੀ ਤੋਂ ਪਵਿੱਤਰ ਗੰਗਾ-ਜਲ ਲੈ ਕੇ ਬਿਨਾਂ ਰੁਕੇ ਨਾਨ-ਸਟਾਪ ਯਾਤਰਾ ਕਰਦਿਆਂ 60 ਘੰਟਿਆਂ ਵਿਚ ਨੂਰਪੁਰ ਬੇਦੀ ਅਤੇ ਸਬੋਰ ਵਿਖੇ ਸਥਿਤ ਸ਼ਿਵ ਮੰਦਰਾਂ ਵਿਚ ਗੰਗਾ-ਜਲ ਅਰਪਿਤ ਕਰਨਗੇ। ਹਰਿਦੁਆਰ ਤੋਂ ਨੂਰਪੁਰ ਬੇਦੀ ਤੱਕ ਸੜਕ ਮਾਰਗ ਰਾਹੀਂ ਦੂਰੀ ਲਗਭਗ 299 ਕਿੱਲੋਮੀਟਰ ਦੇ ਕਰੀਬ ਦੱਸੀ ਜਾਂਦੀ ਹੈ। ਇਸ ਲੰਬੀ ਯਾਤਰਾ ਨੂੰ ਸ਼ਰਧਾ ਅਤੇ ਹੌਸਲੇ ਨਾਲ ਪੂਰਾ ਕਰਨ ਲਈ ਨੌਜਵਾਨਾਂ ਨੇ ਸੰਕਲਪ ਲਿਆ ਹੈ। ਸਨਾਤਨ ਧਰਮ ਮੰਚ ਦੇ ਪ੍ਰਧਾਨ ਬਲਵੀਰ ਚੰਦ ਵੀਰੂ ਸ਼ਰਮਾ ਅਤੇ ਬਾਬਾ ਬਲਵਿੰਦਰ ਗਿਰੀ ਨੇ ਵੀ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਸਫਲ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨੀਰਜ ਰਾਣਾ, ਸੂਬੇਦਾਰ ਰੋਸ਼ਨ ਲਾਲ, ਹਰਪ੍ਰੀਤ ਸਿੰਘ ਕਾਲਾ, ਕ੍ਰਿਸ਼ਨ ਕੁਮਾਰ, ਬਲਵੀਰ ਖ਼ਾਨ, ਕੁਲਦੀਪ ਸਿੰਘ ਰੈਸੜਾ ਆਦਿ ਹਾਜ਼ਰ ਸਨ।