08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੈਣੀ ਭਵਨ ਰੂਪਨਗਰ ਵਿਚ ਸਿਖਿਆਰਥਣਾਂ ਨੇ ਤੀਜ ਦਾ ਤਿਉਹਾਰ ਮਨਾਇਆ

ਰੂਪਨਗਰ, 7 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਸੈਣੀ ਭਵਨ ਰੂਪਨਗਰ ਵਿਚ ਚਲ ਰਹੇ ਵੱਖ-ਵੱਖ ਸਿਖਲਾਈ ਕੇਂਦਰਾਂ ਦੀਆਂ ਸਿਖਿਆਰਥਣਾਂ ਵਲੋਂ ਆਪਸ ਵਿਚ ਮਿਲ ਕੇ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਉਨ੍ਹਾਂ ਵਲੋਂ ਵੱਖ-ਵੱਖ ਲੋਕ ਗੀਤਾਂ ’ਤੇ ਗਾ ਅਤੇ ਨੱਚ ਕੇ ਮਨੋਰੰਜਨ ਕੀਤਾ ਗਿਆ। ਸਿਖਿਆਰਥਣਾਂ ਵਲੋਂ ਕੀਤੀ ਤੀਆਂ ਦੀ ਤਿਆਰੀ ਵਿਚ ਉਨ੍ਹਾਂ ਦੀਆਂ ਅਧਿਆਪਕਾਂਵਾਂ ਸ੍ਰੀਮਤੀ ਕਿਰਨ ਜੋਸ਼ੀ, ਅਮਨਪ੍ਰੀਤ ਕੌਰ, ਸੁਖਵਿੰਦਰ ਕੌਰ ਅਤੇ ਮਨਦੀਪ ਕੌਰ ਵਲੋਂ ਵਿਸ਼ੇਸ ਯੋਗਦਾਨ ਪਾਇਆ ਗਿਆ।

ਅਜੀਤ ਡੈਸਕ 08-08-2026
ਰੂਪਨਗਰ, 7 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਸੈਣੀ ਭਵਨ ਰੂਪਨਗਰ ਵਿਚ ਚਲ ਰਹੇ ਵੱਖ-ਵੱਖ ਸਿਖਲਾਈ ਕੇਂਦਰਾਂ ਦੀਆਂ ਸਿਖਿਆਰਥਣਾਂ ਵਲੋਂ ਆਪਸ ਵਿਚ ਮਿਲ ਕੇ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਉਨ੍ਹਾਂ ਵਲੋਂ ਵੱਖ-ਵੱਖ ਲੋਕ ਗੀਤਾਂ ’ਤੇ ਗਾ ਅਤੇ ਨੱਚ ਕੇ ਮਨੋਰੰਜਨ ਕੀਤਾ ਗਿਆ। ਸਿਖਿਆਰਥਣਾਂ ਵਲੋਂ ਕੀਤੀ ਤੀਆਂ ਦੀ ਤਿਆਰੀ ਵਿਚ ਉਨ੍ਹਾਂ ਦੀਆਂ ਅਧਿਆਪਕਾਂਵਾਂ ਸ੍ਰੀਮਤੀ ਕਿਰਨ ਜੋਸ਼ੀ, ਅਮਨਪ੍ਰੀਤ ਕੌਰ, ਸੁਖਵਿੰਦਰ ਕੌਰ ਅਤੇ ਮਨਦੀਪ ਕੌਰ ਵਲੋਂ ਵਿਸ਼ੇਸ ਯੋਗਦਾਨ ਪਾਇਆ ਗਿਆ। ਤੀਆਂ ਦੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਹਰਪ੍ਰੀਤ ਕੌਰ, ਕੁਲਜੀਤ ਕੌਰ, ਵਿਪਨਪ੍ਰੀਤ ਕੌਰ, ਖੁਸਪ੍ਰੀਤ ਕੌਰ, ਨੰਦਿਨੀ, ਰਮਨਜੋਤ, ਕਸ਼ਿਸ ਅਤੇ ਸਿਮਰਨ ਕੌਰ ਵਲੋਂ ਆਪਣੀਆਂ ਸਾਥਣਾਂ ਸਮੇਤ ਪ੍ਰਭਾਵਸ਼ਾਲੀ ਤਰੀਕੇ ਨਾਲ ਮਸ਼ਹੂਰ ਪੰਜਾਬੀ ਗੀਤ, ਤੂੰ ਫੁਲਕਾਰੀ ਕੱਢਦੀ, ਮੈਂ ਪਰੀਆਂ ਤੋਂ ਵੱਧ ਸੋਹਣੀ, ਕੈਂਠੇ ਵਾਲਾ ਪਾਵੇ ਬੋਲੀਆਂ, ਕੰਨੀ ਮੁੰਦਰਾ ’ਤੇ ਆਪਣੇ ਫਨ ਦਾ ਮੁਜਾਹਰਾ ਕੀਤਾ ਗਿਆ। ਇਸ ਮੌਕੇ ’ਤੇ ਡਾ: ਜਸਵੰਤ ਕੌਰ, ਉੱਘੀ ਲੇਖਕਾ ਯਤਿੰਦਰ ਮਾਹਲ, ਭਗਵੰਤ ਕੌਰ ਵਲੋਂ ਤੀਆਂ ਦੀ ਸਭਿਆਚਾਰਕ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ ਅਤੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਵਲੋਂ ਤੀਆਂ ਦੇ ਸਮਾਗਮ ਨੂੰ ਸਫਲ ਬਣਾਉਣ ਲਈ ਸੈਣੀ ਭਵਨ ਦੇ ਸਿਖਲਾਈ ਕੇਂਦਰਾਂ ਦੀਆਂ ਅਧਿਆਪਕਾਵਾਂ, ਸਿਖਿਆਰਥਣਾ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਭੂਮਿਕਾ ਮਾ. ਅਮਰਜੀਤ ਸਿੰਘ ਸੈਣੀ ਵਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਵਿਚ ਸ੍ਰੀਮਤੀ ਜਸਬੀਰ ਕੌਰ ਸੈਣੀ, ਮਿਉਂਸਪਲ ਕੌਂਸਲਰ, ਵਾਰਡ ਨੰਬਰ: 8 ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਨਾਂ ਨੇ ਸਮੂਹ ਸਿਖਿਆਰਥਣਾਂ ਨੂੰ ਤੀਜ ਦੀ ਵਧਾਈ ਦਿੱਤੀ ਗਈ ਅਤੇ ਸੈਣੀ ਭਵਨ ਦੇ ਪ੍ਰਬੰਧਕਾਂ ਦਾ ਇਸ ਆਯੋਜਨ ਲਈ ਧੰਨਵਾਦ ਕੀਤਾ ਗਿਆ ਉੁਨਾਂ ਦੇ ਨਾਲ ਉਨਾਂ ਪੁਤਰ ਅਤੇ ਬੀ.ਜੇ.ਪੀ ਆਗੂ ਅਮਨਪ੍ਰੀਤ ਕਾਬੜਵਾਲ ਵੀ ਮੌਜੂਦ ਸਨ। ਸੈਣੀ ਭਵਨ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀਮਤੀ ਜਸਬੀਰ ਕੌਰ ਸੈਣੀ, ਐਮ.ਸੀ. ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੈਣੀ ਭਵਨ ਦੇ ਸਕੱਤਰ, ਬਲਬੀਰ ਸਿੰਘ ਸੈਣੀ, ਗੁਰਮੁੱਖ ਸਿੰਘ ਸੈਣੀ, ਸਾਬਕਾ ਐਮ.ਸੀ. ਇੰਜ: ਹਰਜੀਤ ਸਿੰਘ, ਰਾਮ ਸਿੰਘ ਸੈਣੀ, ਰਾਜਿੰਦਰ ਸੈਣੀ, ਪੀ.ਆਰ.ਓ, ਜਗਦੇਵ ਸਿੰਘ, ਪ੍ਰਿੰ: ਰਵਿੰਦਰ ਕੌਰ, ਗੁਰਪਾਲ ਸਿੰਘ, ਕੈਪਟਨ ਹਾਕਮ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਤੇ ਹਰਜੀਤ ਸਿੰਘ ਗਿਰਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਭਰ ’ਚ ਕਮਿਊਨਿਟੀ ਹੈਲਥ ਅਫ਼ਸਰਾਂ ਦੀ ਹੜਤਾਲ ਜਾਰੀ ਅਗਲੀ ਖ਼ਬਰ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਦਾ ਪਹਿਲਾ ਪੜਾਅ ਹੋਇਆ ਮੁਕੰਮਲ 93.23 ਫ਼ੀਸਦੀ ਵੋਟਰਾਂ ਦੀ ਗਿਣਤੀ ਮੁਕੰਮਲ, 5,23,752 ਗਿਣਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।