18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਨੰਗਲ ਚੋਣਾਂ 'ਚ ਆਮ ਆਦਮੀ ਪਾਰਟੀ ਦੇ 18 ਉਮੀਦਵਾਰਾਂ ਵਲੋਂ ਭਰੇ ਗਏ ਨਾਮਜ਼ਦਗੀ ਪੱਤਰ

ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਕਾਫ਼ਲੇ ਦੇ ਰੂਪ ਵਿਚ ਰਵਾਨਾ ਹੁੰਦੇ ਹੋਏ 'ਆਪ' ਉਮੀਦਵਾਰਾਂ ਦੀ ਤਸਵੀਰ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਦੇਂ ਹੋਏ ਉਮੀਦਵਾਰ | <br/> 17-05-2026
ਨੰਗਲ, 16 ਮਈ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਅੱਜ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਦੇ ਕੁੱਲ 19 ਵਾਰਡਾਂ ਵਿਚੋਂ 18 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰੇ ਗਏ | ਜਦੋਂ ਕਿ ਵਾਰਡ 19 ਵਿਚ ਕੋਈ ਉਮੀਦਵਾਰ ਨਹੀਂ ਖੜ੍ਹਾਇਆ ਗਿਆ | ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਸਾਰੇ ਉਮੀਦਵਾਰ ਸ੍ਰੀ ਲਕਸ਼ਮੀ ਨਰਾਇਣ ਮੰਦਰ ਨੰਗਲ ਵਿਖੇ ਇਕੱਠੇ ਹੋਏ ਤੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਆਪਣੀ ਜਿੱਤ ਦੀ ਕਾਮਨਾ ਕੀਤੀ ਉਪਰੰਤ ਕਾਫ਼ਲੇ ਦੇ ਰੂਪ ਵਿਚ ਪੇਪਰ ਭਰਨ ਲਈ ਰਵਾਨਾ ਹੋਏ | ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਕੌਂਸਲ ਤੇ ਕਾਬਜ਼ ਹੋਵੇਗੀ ਅਤੇ ਇਹ ਚੋਣ ਨੰਗਲ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗੀ | ਸ. ਬੈਂਸ ਨੇ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਆਪ ਦੀ ਸਰਕਾਰ ਹੈ ਤੇ ਹੁਣ ਨਗਰ ਕੌਂਸਲ ਨੰਗਲ ਦੀ ਚੋਣ ਵਿਚ ਵੀ ਆਪ ਦੀ ਕੌਂਸਲ ਬਣਨ ਨਾਲ ਸ਼ਹਿਰ ਦੇ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ | ਸ. ਬੈਂਸ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਬੇਸ਼ੱਕ ਲੰਬਾ ਸਮਾਂ ਕੌਂਸਲ 'ਤੇ ਕਾਬਜ਼ ਰਹੀਆਂ ਪਰ ਅਮੀਰ ਕੌਂਸਲ ਹੋਣ ਦੇ ਬਾਵਜੂਦ ਵੀ ਸ਼ਹਿਰਵਾਸੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ, ਬੀਬੀ ਬਲਵਿੰਦਰ ਕੌਰ ਬੈਂਸ, ਮੀਡੀਆ ਕੋਆਰਡੀਨੇਟਰ ਦੀਪਕ ਸੋਨੀ, ਗੁਰਜਿੰਦਰ ਸਿੰਘ ਸ਼ੌਕਰ, ਐਡਵੋਕੇਟ ਨਿਸ਼ਾਂਤ ਗੁਪਤਾ, ਸਾਗਰ ਸੋਬਤੀ, ਚੌਧਰੀ ਮੋਹਨ ਲਾਲ, ਬਲਵੀਰ ਸਿੰਘ ਬਿੱਲੂ, ਹੁਸ਼ਿਆਰ ਸਿੰਘ, ਅਮਿੱਤ ਬਰਾਰੀ, ਚਮਨ ਲਾਲ ਭਲਾਣ, ਆਦਿ ਹਾਜ਼ਰ ਸਨ |
ਵਾਰਡ ਨੰਬਰ 01 ਤੋਂ ਸੁਮਿਤ ਅਗਨੀ ਸੰਦਲ, 02 ਤੋਂ ਨੀਲਮ, 03 ਤੋਂ ਮਨਜੋਤ ਰਾਣਾ, 04 ਤੋਂ ਜਸਪ੍ਰੀਤ ਕੌਰ, 05 ਤੋਂ ਰਣਜੀਤ ਸਿੰਘ (ਬੱਗਾ), 06 ਤੋਂ ਅਨੀਤਾ ਬੈਂਸ, 07 ਤੋਂ ਬਿ੍ਜ ਬਾਲਾ, 08 ਤੋਂ ਕਮਲਾ ਦੇਵੀ, 09 ਤੋਂ ਅਜੇ ਕੁਮਾਰ, 10 ਤੋਂ ਪੂਜਾ ਦੇਵੀ, 11 ਰਾਜੇਸ਼ ਆਂਗਰਾ ਲਵਲੀ, 12 ਤੋਂ ਕਸ਼ਿਸ਼ ਵਰਮਾ, 13 ਤੋਂ ਹਰਦੀਪ ਸਿੰਘ ਬੈਂਸ, 14 ਤੋਂ ਮਨਜੀਤ ਕੌਰ, 15 ਤੋਂ ਪ੍ਰਵੀਨ, 16 ਤੋਂ ਕਿਰਨ ਬਾਲਾ, 17 ਤੋਂ ਆਰਤੀ ਮੱਟੂ, 18 ਤੋਂ ਪੂਨਮ ਆਦਿ ਦੇ ਨਾਮ ਸ਼ਾਮਲ ਹਨ ਜਦੋਂ ਕ ਵਾਰਡ 19 ਐਨ. ਐਫ. ਐਲ. ਇੰਪਲਾਈਜ਼ ਯੂਨੀਅਨ ਲਈ
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਨੂੰ ਐਨ.ਓ.ਸੀ. ਜਾਰੀ ਨਾ ਕਰਨ ਦਾ ਚੰਨੀ ਨੇ ਲਿਆ ਸਖ਼ਤ ਨੋਟਿਸ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।