17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਆਈ.ਆਈ.ਟੀ. ਰੂਪਨਗਰ ਦਾ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਬਣਿਆ ਪੇ੍ਰਰਨਾ ਸਰੋਤ <br/>

ਅਜੀਤ ਡੈਸਕ 17-05-2026
ਰੂਪਨਗਰ, 16 ਮਈ (ਯਸ਼ਵੰਤ ਬੱਸੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕਾਮਰਸ ਅਤੇ ਸਾਇੰਸ ਵਿਭਾਗ ਦੇ 46 ਵਿਦਿਆਰਥੀਆਂ ਨੇ ਅਧਿਆਪਕਾ ਸ੍ਰੀਮਤੀ ਜਸਪ੍ਰੀਤ ਕੌਰ ਅਤੇ ਸ੍ਰੀਮਤੀ ਆਸ਼ਨਾ ਜੈਨ ਦੀ ਅਗਵਾਈ ਹੇਠ ਆਈ.ਆਈ.ਟੀ. ਰੂਪਨਗਰ ਦਾ ਵਿੱਦਿਅਕ ਦੌਰਾ ਕੀਤਾ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ ਤਕਨਾਲੋਜੀ, ਖੋਜ ਕਾਰਜਾਂ ਅਤੇ ਆਧੁਨਿਕ ਵਿਗਿਆਨਕ ਉਪਕਰਨਾਂ ਬਾਰੇ ਜਾਣੂ ਕਰਵਾਉਣਾ ਸੀ | ਵਿਦਿਆਰਥੀਆਂ ਨੇ ਆਈ.ਆਈ.ਟੀ. ਦੀ ਵਿਸ਼ਾਲ ਅਤੇ ਆਧੁਨਿਕ ਲਾਇਬ੍ਰੇਰੀ ਦਾ ਦੌਰਾ ਕਰਦਿਆਂ ਉੱਥੇ ਪੜ੍ਹਾਈ ਅਤੇ ਚਰਚਾ ਲਈ ਕਿਤਾਬਾਂ ਦੇ ਡਿਜੀਟਲ ਇਸ਼ੂ ਅਤੇ ਰਿਟਰਨ ਸਿਸਟਮ, ਕੋਹਾ ਸਾਫ਼ਟਵੇਅਰ ਆਧਾਰਿਤ ਉੱਚ ਸੁਰੱਖਿਆ ਪ੍ਰਣਾਲੀ, ਆਨਲਾਈਨ ਡਾਟਾ ਖੋਜ ਲਈ ਡਾਟਾ ਸੈਂਟਰ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਰੈਫਰੈਂਸ ਸੈਕਸ਼ਨ ਬਾਰੇ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਮਕੈਨੀਕਲ ਇੰਜੀਨੀਅਰਿੰਗ ਲੈਬ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਵਾਈਬ੍ਰੇਸ਼ਨ ਅਤੇ ਕੰਟਰੋਲ ਨਾਲ ਸੰਬੰਧਿਤ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ | ਵਿਦਿਆਰਥੀਆਂ ਨੇ ਸਾਫ਼ਟ ਘੁੰਮਣ ਦੀ ਪ੍ਰਯੋਗਿਕ ਵਿਵਸਥਾ, ਕਾਰ ਸਟੇਅਰਿੰਗ ਨਿਯੰਤਰਕ, ਪਿੰਗ ਪੋਂਗ ਗੇਂਦ ਸੰਤੁਲਨ, ਡਰੋਨ ਨਿਯੰਤਰਕ, ਸਵੈ-ਸੰਤੁਲਿਤ ਰੋਬੋਟ, ਲੇਜ਼ਰ ਕੱਟਣ ਵਾਲੀ ਮਸ਼ੀਨ, ਉੱਚ ਤਾਪਮਾਨ ਭੱਠੀ, ਨਾਈਟਰੋਜਨ ਉਤਪਾਦਨ ਪਲਾਂਟ ਵਰਗੀਆਂ ਆਧੁਨਿਕ ਮਸ਼ੀਨਾਂ ਅਤੇ ਮਾਡਲਾਂ ਨੂੰ ਨਜ਼ਦੀਕ ਤੋਂ ਦੇਖਿਆ | ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਣਾਦਾਇਕ ਸਾਬਤ ਹੋਇਆ |

ਪਿਛਲੀ ਖ਼ਬਰ ਵਿਸ਼ਵ ਡੇਂਗੂ ਦਿਵਸ 'ਤੇ ਲੋਕਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਦੇ ਚੜ੍ਹਾਵੇ ਦੀ ਗਿਣਤੀ ਆਨਲਾਈਨ ਕੀਤੀ ਜਾਵੇ-ਗੌਰਵ ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।