17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਸ਼ਵ ਡੇਂਗੂ ਦਿਵਸ 'ਤੇ ਲੋਕਾਂ ਨੂੰ ਕੀਤਾ ਜਾਗਰੂਕ <br/>

ਅਜੀਤ ਡੈਸਕ 17-05-2026
ਭਰਤਗੜ੍ਹ, 16 ਮਈ (ਜਸਬੀਰ ਸਿੰਘ ਬਾਵਾ)-ਜ਼ਿਲ੍ਹੇ ਦੇ ਸਿਵਲ ਸਰਜਨ ਦੇ ਨਿਰਦੇਸ਼ਾਂ 'ਤੇ ਸਥਾਨਕ ਹਸਪਤਾਲ 'ਚ ਐਸ. ਐਮ. ਓ. ਡਾ. ਆਨੰਦ ਘਈ ਦੀ ਅਗਵਾਈ 'ਚ ਮਨਾਏ ਵਿਸ਼ਵ ਡੇਂਗੂ ਦਿਵਸ 'ਤੇ ਕਰਵਾਏ ਪ੍ਰੋਗਰਾਮ ਦੌਰਾਨ ਐਸ. ਆਈ. ਪਾਲ ਸਿੰਘ ਧਾਲੀਵਾਲ ਨੇ ਜੁੜੇ ਲੋਕਾਂ ਨੂੰ ਉਕਤ ਰੋਗ ਦੇ ਲੱਛਣ, ਇਸਦੀ ਰੋਕਥਾਮ ਦੇ ਨਾਲ-ਨਾਲ ਇਲਾਜ ਬਾਰੇ ਜਾਗਰੂਕ ਕੀਤਾ | ਡਾ. ਅਕਸ਼ਿਤ ਵਸ਼ਿਸ਼ਟ ਨੇ ਦੱਸਿਆ ਕਿ ਡੇਂਗੂ ਮਾਦਾ ਮੱਛਰ ਦੇ ਕੱਟਣ ਨਾਲ ਇਹ ਰੋਗ ਫੈਲਦਾ ਹੈ, ਅਜਿਹੇ ਮੱਛਰ ਦੀ ਪੈਦਾਵਾਰ ਸਾਫ਼ ਥਾਂ 'ਤੇ ਖੜ੍ਹੇ ਪਾਣੀ 'ਚ ਹੁੰਦੀ ਹੈ, ਉਕਤ ਰੋਗ ਦੀ ਸ਼ਨਾਖ਼ਤ ਤੇਜ਼ ਬੁਖ਼ਾਰ, ਮਾਸ ਪੇਸ਼ੀਆਂ 'ਚ ਦਰਦ ਤੇ ਸਿਰਦਰਦ ਆਦਿ ਤੋਂ ਹੁੰਦੀ ਹੈ, ਮਨੁੱਖੀ ਸਰੀਰ 'ਚ ਅਜਿਹੇ ਲੱਛਣ ਮਹਿਸੂਸ ਹੋਣ 'ਤੇ ਲੋੜੀਂਦੇ ਇਲਾਜ ਲਈ ਨੇੜਲੇ ਸਿਹਤ ਕੇਂਦਰ ਜਾਣ ਦੀ ਲੋੜ ਹੈ | ਇਸ ਮੌਕੇ ਨਵੀਨ ਕੁਮਾਰ, ਬਲਵੀਰ ਸਿੰਘ, ਰਵਿੰਦਰ ਕੁਮਾਰ, ਲਖਵਿੰਦਰ ਸਿੰਘ, ਇਕਬਾਲ ਸਿੰਘ, ਪਰਮਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੂਪਨਗਰ ਨਗਰ ਕੌਂਸਲ ਚੋਣਾਂ ਲਈ ਵਿਧਾਇਕ ਚੱਢਾ ਦੀ ਅਗਵਾਈ 'ਚ 'ਆਪ' ਦਾ ਸ਼ਕਤੀ ਪ੍ਰਦਰਸ਼ਨ <br/> ਅਗਲੀ ਖ਼ਬਰ ਆਈ.ਆਈ.ਟੀ. ਰੂਪਨਗਰ ਦਾ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਬਣਿਆ ਪੇ੍ਰਰਨਾ ਸਰੋਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।