ਨੂਰਪੁਰ ਬੇਦੀ, 6 ਮਈ (ਹਰਦੀਪ ਸਿੰਘ ਢੀਂਡਸਾ)- ਪੈਨਸ਼ਨਰ ਯੂਨੀਅਨ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੋਨੋਂ ਸੰਸਥਾਵਾਂ ਵਲੋਂ ਸਾਂਝਾ ਅੱਖਾਂ ਦਾ ਫ਼ਰੀ ਆਪੇ੍ਰਸ਼ਨ ਕੈਂਪ 9 ਮਈ ਵਾਲੇ ਦਿਨ ਨੂਰਪੁਰ ਬੇਦੀ ਦੇ ਸੋਸ਼ਲ ਰੂਰਲ ਐਂਡ ਡਿਵੈਲਪਮੈਂਟ ਸੈਂਟਰ ਵਿਖੇ ਲੱਗੇਗਾ | ਪ੍ਰਬੰਧਕ ਮੋਹਣ ਸਿੰਘ ਭੈਣੀ ਨੇ ਦੱਸਿਆ ਕਿ ਇਹ ਕੈਂਪ 9 ਮਈ ਨੂੰ ਸਵੇਰੇ 8 ਵਜੇ ਤੋਂ ਲੈ ਕੇ ਬਾਅਦ ਦੁਪਹਿਰ ਤੀਕ ਲਗਾਇਆ ਜਾਵੇਗਾ | ਕੈਂਪ ਦਾ ਉਦਘਾਟਨ ਸੀਨੀਅਰ ਪੈਨਸ਼ਨਰ ਸਾਥੀ ਗੁਰਦਿਆਲ ਸਿੰਘ ਮੀਰਪੁਰ ਪ੍ਰੋਪਰਾਈਟਰ ਕੋਹੇਨੂਰ ਪੈਲੇਸ ਵਲੋਂ ਕੀਤਾ ਜਾਵੇਗਾ | ਅੱਖਾਂ ਦੀ ਬਿਮਾਰੀ ਤੋਂ ਪੀੜਤ ਮਰੀਜ਼ ਪ੍ਰਸਤਾਵਿਤ ਥਾਂ 'ਤੇ ਅੱਠ ਵਜੇ ਤੋਂ ਪਹਿਲਾਂ ਪਹੁੰਚਣ ਤੇ ਆਪਣੀ ਰਜਿਸਟਰੇਸ਼ਨ ਕਰਵਾਉਣ | ਉਨ੍ਹਾਂ ਇਹ ਵੀ ਦੱਸਿਆ ਕਿ ਕੈਂਪ ਵਿੱਚ ਡਾਕਟਰ ਚਰਨਜੀਤ ਸਿੰਘ ਮੋਰਿੰਡਾ ਵਾਲਿਆਂ ਦੀ ਟੀਮ ਵਲੋਂ ਪੀੜਿਤ ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਜਾਵੇਗੀ | ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪੇ੍ਰਸ਼ਨ ਤੇ ਅੱਖਾਂ 'ਚ ਲੈਂਸ ਪਾਉਣ ਦੀ ਪ੍ਰਕਿਰਿਆ ਉਸੇ ਦਿਨ ਨੇਪਰੇ ਚਾੜ੍ਹੀ ਜਾਵੇਗੀ | ਲੋੜੀਂਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਲੈਂਸ ਵੀ ਮੁਫ਼ਤ ਪਾਏ ਜਾਣਗੇ | ਮਰੀਜ਼ਾਂ ਨੂੰ ਰਿਫਰੈਸ਼ਮੈਂਟ ਦੀ ਵਿਵਸਥਾ ਵੀ ਕੀਤੀ ਗਈ ਹੈ | ਸੰਸਥਾਵਾਂ ਦੇ ਪ੍ਰਧਾਨ ਰਾਮ ਜੀ ਦਾਸ ਤੇ ਡਾਕਟਰ ਅਵਿਨਾਸ਼ ਸ਼ਰਮਾ ਵਲੋਂ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ |