25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਬਾਲੇਵਾਲ ਵਿਖੇ ਗੁੱਜਰ ਸਮਾਜ ਦੇ ਵੱਖ-ਵੱਖ ਆਗੂਆਂ ਨੇ ਕੀਤੀ ਮੀਟਿੰਗ <br/>

ਅਜੀਤ ਡੈਸਕ 05-04-2026
ਨੂਰਪੁਰ ਬੇਦੀ, 4 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਮੈਂਬਰ ਨਰਿੰਦਰ ਕੁਮਾਰ ਝਾਂਡੀਆਂ ਦੀ ਅਗਵਾਈ ਹੇਠ ਗੁੱਜਰ ਸਮਾਜ ਦੇ ਵੱਖ-ਵੱਖ ਆਗੂਆਂ ਨੇ ਪਿੰਡ ਬਾਲੇਵਾਲ ਵਿਖੇ ਇੱਕ ਅਹਿਮ ਮੀਟਿੰਗ ਕੀਤੀ | ਇਸ ਮੌਕੇ ਆਗੂਆਂ ਨੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਗੁੱਜਰ ਸਮਾਜ ਨੂੰ ਆਮ ਆਦਮੀ ਪਾਰਟੀ ਅਤੇ ਪੰਚਾਇਤੀ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਨੁਮਾਇੰਦਗੀ ਦਾ ਮੌਕਾ ਦੇਣ ਲਈ ਖ਼ਾਸ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਨੇ ਕਿਹਾ ਪਿਛਲੀਆਂ ਸਰਕਾਰਾਂ ਅਤੇ ਨੁਮਾਇੰਦਿਆਂ ਵਲੋਂ ਗੁੱਜਰ ਸਮਾਜ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਅਤੇ ਅਣਡਿੱਠਾ ਕੀਤਾ ਗਿਆ, ਜਦਕਿ ਹਲਕਾ ਰੂਪਨਗਰ ਵਿਚ ਇਸ ਸਮਾਜ ਦਾ ਵੱਡਾ ਵੋਟ ਬੈਂਕ ਮੌਜੂਦ ਹੈ | ਉਨ੍ਹਾਂ ਕਿਹਾ ਕਿ ਸਿਰਫ ਵਿਧਾਇਕ ਦਿਨੇਸ਼ ਚੱਢਾ ਨੇ ਹੀ ਸਮਾਜ ਦੀ ਬਾਂਹ ਫੜੀ ਹੈ ਅਤੇ ਹਮੇਸ਼ਾ ਉਨ੍ਹਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੈ | ਉਨ੍ਹਾਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਰਵਾਏ ਵਿਕਾਸ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਵਿਧਾਇਕ ਚੱਢਾ ਅਜਿਹੇ ਨੁਮਾਇੰਦੇ ਹਨ, ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ਼ ਇਲਾਕੇ ਦੇ ਵਿਕਾਸ, ਲੋਕ ਭਲਾਈ ਅਤੇ ਨੌਜਵਾਨਾਂ ਦੀ ਤਰੱਕੀ ਨੂੰ ਤਰਜੀਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਗੁੱਜਰ ਸਮਾਜ ਆਪਸੀ ਪਿਆਰ, ਭਾਈਚਾਰੇ ਅਤੇ ਮਿਲਵਰਤਨ ਦਾ ਪ੍ਰਤੀਕ ਹੈ ਅਤੇ ਇਸ ਦੇ ਲੋਕਾਂ ਨੇ ਹਮੇਸ਼ਾ ਇਲਾਕੇ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ ਤੇ ਉਹ ਭਵਿੱਖ 'ਚ ਵੀ ਆਪਣੇ ਸਮਾਜ ਹੀ ਲਈ ਨਹੀਂ ਬਲਕਿ ਇਲਾਕੇ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ | ਇਸ ਮੌਕੇ ਨਰਿੰਦਰ ਝਾਂਡੀਆਂ ਮੈਂਬਰ ਗੁੱਜਰ ਵੈੱਲਫੇਅਰ ਬੋਰਡ ਪੰਜਾਬ, ਰਵੀ ਚੌਹਾਨ ਆਪ ਯੂਥ ਆਗੂ, ਸਰਪੰਚ ਲੇਖ ਰਾਮ ਬਜਾੜ, ਗੁਰਦਿਆਲ ਸਿੰਘ ਕਾਕੂ, ਸਰਪੰਚ ਬਲਦੇਵ ਰਾਜ ਕਾਂਗੜ, ਧਰਮਪਾਲ ਚੌਹਾਨ, ਰਾਮ ਭੂੰਬਲਾ, ਰਾਮ ਸ਼ਾਹ ਬਾਲੀ, ਮੋਹਨ ਲਾਲ ਕਾਂਗੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਿਮਾਚਲ ਸਰਕਾਰ ਐਂਟਰੀ ਟੋਲ ਟੈਕਸ 'ਚ ਕੀਤਾ ਵਾਧਾ ਤੁਰੰਤ ਵਾਪਸ ਲਵੇ- ਜਥੇ. ਔਲਖ ਅਗਲੀ ਖ਼ਬਰ ਗਊਸ਼ਾਲਾ ਸੁੱਖੇਮਾਜਰਾ ਦੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਕੰਮ ਤੇਜ਼, ਵਿਧਾਇਕ ਦਿਨੇਸ਼ ਚੱਢਾ ਵਲੋਂ ਜਾਇਜ਼ਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।