ਸੰਤੋਖਗੜ੍ਹ, 31 ਮਾਰਚ (ਧਰਮ ਪਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਅਤੇ ਊਨਾ ਸ਼ਹਿਰ ਦੇ ਸੰਸਥਾਪਕ ਬਾਬਾ ਸਾਹਿਬ ਸਿੰਘ ਬੇਦੀ ਦੇ ਜਨਮ ਦਿਨ ਦੇ ਮੌਕੇ 'ਤੇ ਹੋਏ ਸਮਾਗਮਾਂ ਉਪਰੰਤ ਗੁਰੂ ਨਾਨਕ ਦੇਵ ਜੀ ਦੁਆਰਾ ਪਵਿੱਤਰ ਸੰਤਾਂ ਨੂੰ ਲੰਗਰ ਛਕਾਉਣ ਦੀ ਸ਼ੁਰੂ ਕੀਤੀ ਗਈ ਪ੍ਰਥਾ ਸੋਮਵਾਰ ਨੂੰ ਮੁੜ ਸੁਰਜੀਤ ਹੋਈ | ਇਸ ਮੌਕੇ ਵੱਡੀ ਗਿਣਤੀ ਵਿਚ ਸਾਧੂਆਂ ਲਈ ਲੰਗਰ ਗੁਰੂ ਨਾਨਕ ਦੇਵ ਜੀ ਦੇ 17ਵੀਂ ਪੀੜ੍ਹੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਦੁਆਰਾ ਊਨਾ ਵਿਚ ਪਰਿਵਾਰ ਦੇ ਜੱਦੀ ਨਿਵਾਸ 'ਕਿਲਾ ਬਾਬਾ ਸਾਹਿਬ ਸਿੰਘ ਬੇਦੀ' ਵਿਖੇ ਆਯੋਜਿਤ ਕੀਤਾ ਗਿਆ | ਇਸ ਮੌਕੇ ਸੈਂਕੜੇ ਸਾਧੂ ਜਿਨ੍ਹਾਂ ਵਿਚ ਉਦਾਸੀ ਸੰਪਰਦਾ (ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ, ਬਾਬਾ ਸ੍ਰੀ ਚੰਦ ਜੀ ਵਲੋਂ ਚਲਾਏ ਉਦਾਸੀਨ ਮੱਤ ਨਾਲ ਸੰਬਧਿਤ ਉਦਾਸੀ ਸਾਧੂ) ਦੇ ਨਾਲ-ਨਾਲ ਵੱਖ-ਵੱਖ ਹੋਰ ਅਖਾੜਿਆਂ ਅਤੇ ਡੇਰਿਆਂ ਦੇ ਸੰਤ ਸ਼ਾਮਿਲ ਸਨ ਆਦਿ ਨੇ ਇਸ ਸ਼ੁਭ ਮੌਕੇ 'ਤੇ ਭੋਜਨ ਛਕਿਆ | ਇਸ ਸਮਾਗਮ ਦੌਰਾਨ ਬਾਬਾ ਅਮਰਜੋਤ ਸਿੰਘ ਬੇਦੀ ਅਤੇ ਬਾਬਾ ਤੇਗਵੀਰ ਸਿੰਘ ਬੇਦੀ ਨੇ ਵੱਖ-ਵੱਖ ਅਖਾੜਿਆਂ ਤੋਂ ਪਹੁੰਚੇ ਸਾਧੂਆਂ ਨੂੰ ਭੇਟਾ ਭੇਟ ਕੀਤੀਆਂ | ਇਸ ਮੌਕੇ ਬਾਬਾ ਸਰਬਜੋਤ ਸਿੰਘ, ਬਾਬਾ ਤੇਗਵੀਰ ਸਿੰਘ ਬੇਦੀ, ਸੰਤ ਅਵਤਾਰ ਗਿਰੀ, ਸੰਤ ਜਾਮਨਾ, ਸੰਤ ਮਨੀਸ਼ਾ ਭਾਰਤੀ, ਸਵਾਮੀ ਯਸ਼ਗਿਰੀ, ਬਾਬਾ ਦਲਬੀਰ ਸਿੰਘ, ਸੰਤ ਰਵਿੰਦਰ ਦਾਸ, ਸੰਤ ਹੰਸਦਾਸ, ਸੰਤ ਕਮਲਜੀਤ ਸਿੰਘ, ਸੰਤ ਸੁਰੇਖਾ, ਸੰਤ ਗੁਰਮੁਖਾਨੰਦ, ਸੰਤ ਸਤਨਾਮ ਸਿੰਘ ਸੁਰਜੀਤ ਦਾਸ, ਸੰਤ ਸਤਨਾਮ ਸਿੰਘ ਬਾਬਾ ਮਨਜੀਤ ਦਾਸ, ਸੰਤ ਮਨਜੀਤ ਦਾਸ, ਸੰਤ ਹਰਪਾਲ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਉਪਰੋਕਤ ਤੋਂ ਇਲਾਵਾ ਜੋਗਮਨ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਭਾਈ ਬਲਵਿੰਦਰ ਸਿੰਘ ਮਨਸੂਰਾਂ, ਭਾਈ ਦਲਜੀਤ ਸਿੰਘ, ਗੋਪਾਲ ਸਿੰਘ ਬਾਲੀਵਾਲ, ਭਾਈ ਸਤਨਾਮ ਸਿੰਘ, ਭਾਈ ਹਰਦੀਪ ਸਿੰਘ, ਭਾਈ ਤਲਵਿੰਦਰ ਸਿੰਘ, ਭਾਈ ਸੁਖਵੰਤ ਸਿੰਘ, ਦਰਸ਼ਨ ਸਿੰਘ, ਭਾਈ ਗਗਨਦੀਪ ਸਿੰਘ, ਕਸ਼ਮੀਰ ਸਿੰਘ, ਅਤੇ ਹਰੀਦੇਵ ਸਿੰਘ ਸਮੇਤ ਅਨੇਕਾਂ ਰੂਹਾਨੀ ਸ਼ਖ਼ਸੀਅਤਾਂ ਅਤੇ ਸੰਤਾਂ ਮਹਾਂਪੁਰਸ਼ ਹਾਜ਼ਰ ਸਨ |