ਭਰਤਗੜ੍ਹ, 31 ਮਾਰਚ (ਜਸਬੀਰ ਸਿੰਘ ਬਾਵਾ)-ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ 'ਆਪ' ਪੰਜਾਬ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਆਪਣੇ ਫ਼ੁਰਸਤ ਦੇ ਪਲਾਂ 'ਚ ਸਰਾਏ-ਭਰਤਗੜ੍ਹ 'ਚ ਅੱਜ ਸ਼ਾਮੀਂ ਕਰੀਬ ਚਾਰ ਵਜੇ ਪੁੱਜੇ, ਉਨ੍ਹਾਂ ਨਾਲ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹੇ ਦੇ ਪੁਲਿਸ ਮੁਖੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ | ਪ੍ਰਾਪਤ ਜਾਣਕਾਰੀ ਮੁਤਾਬਿਕ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਨੰਗਲ 'ਚ ਹੋਈ ਵਿਕਾਸ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਵਾਪਸ ਪਰਤ ਰਹੇ ਸਨ, ਅਚਾਨਕ ਸਰਾਏ-ਭਰਤਗੜ੍ਹ 'ਚ ਕਰੀਬ ਅੱਧਾ ਘੰਟਾ ਰੁਕ ਕੇ ਖਾਣਾ ਖਾਣ ਮਗਰੋਂ ਵਾਪਸ ਰਵਾਨਾ ਹੋ ਗਏ |