ਘਨੌਲੀ, 31 ਮਾਰਚ (ਜਸਵੀਰ ਸਿੰਘ ਸੈਣੀ)-ਦਸ ਗੁਰੂਆਂ ਦਾ ਸਵਾਂਗ ਰਚਣ ਵਾਲਿਆਂ ਤੇ ਨਕਲ ਕਰਨ ਵਾਲਿਆਂ 'ਤੇ ਵੀ ਬੇਅਦਬੀ ਸਬੰਧੀ ਕਾਨੂੰਨ ਲਾਗੂ ਹੋਵੇ | ਇਸ ਸਬੰਧੀ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਆਪਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਬੇਅਦਬੀਆਂ ਖ਼ਿਲਾਫ਼ ਕਾਨੂੰਨ ਬਣਾਉਣ ਜਾ ਰਹੀ ਹੈ | ਪਰੰਤੂ ਇਹਨਾਂ ਦੇ ਨਾਲ ਨਾਲ ਜੋ ਗੁਰੂ ਸਾਹਿਬ ਪ੍ਰਤੀ ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਅਤੇ ਗੁਰੂ ਸਾਹਿਬ ਦੇ ਜੀਵਨ ਦੇ ਆਧਾਰ 'ਤੇ ਸਵਾਂਗ ਨਕਲ ਕਰਦਾ ਹੈ ਉਨ੍ਹਾਂ 'ਤੇ ਵੀ ਬੇਅਦਬੀ ਵਾਲਾ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਜਿਸ ਧਰਤੀ 'ਤੇ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਹੋਵੇ, ਉਸ ਧਰਤੀ ਪੰਜਾਬ 'ਤੇ ਆਏ ਦਿਨ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਕਿ ਜੋ ਵੀ ਇਹ ਘਿਨੌਣੀ ਹਰਕਤ ਕਰਦਾ ਹੈ,ਉਸ ਬੇਅਦਬੀ ਦੇ ਮਾਮਲੇ ਵਿਚ ਦੋਸ਼ੀ ਨੂੰ ਸੰਗਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਸੰਗਤ ਜੋ ਫ਼ੈਸਲਾ ਖ਼ੁਦ ਲਵੇਗੀ ਕਿ ਇਸ ਦੋਸ਼ੀ ਦਾ ਕੀ ਕੀਤਾ ਜਾਵੇ |