29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਯੂ.ਪੀ.ਐਸ.-2 ਅਤੇ ਬਿਰਲਾ ਏ.ਪੀ. ਫੀਡਰਾਂ ਦੀ ਬਿਜਲੀ ਸਪਲਾਈ ਵੀ ਰਹੇਗੀ ਬੰਦ

ਅਜੀਤ ਡੈਸਕ 01-04-2026
ਰੂਪਨਗਰ, 31 ਮਾਰਚ (ਸਤਨਾਮ ਸਿੰਘ ਸੱਤੀ)- 132 ਕੇ.ਵੀ. ਗਿ੍ਡ ਸ/ਸ ਰੋਪੜ ਤੋਂ ਚਲਦੇ 11 ਕੇ.ਵੀ. ਯੂ.ਪੀ.ਐਸ.-2 ਅਤੇ ਬਿਰਲਾ ਏ.ਪੀ. ਫੀਡਰਾਂ ਦੀ ਬਿਜਲੀ ਸਪਲਾਈ ਵੀ ਮਿਤੀ 1 ਅਪ੍ਰੈਲ 2026 ਅਤੇ 4 ਅਪ੍ਰੈਲ 2026 ਨੂੰ ਬੰਦ ਰਹੇਗੀ | ਇਹ ਬੰਦ 132 ਕੇਵੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਕੀਤੀ ਜਾ ਰਹੀ ਹੈ | ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਸੁਖਰਾਮਪੁਰ ਇੰਜ: ਪ੍ਰਭਾਤ ਸ਼ਰਮਾ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਹ ਬਿਜਲੀ ਸਪਲਾਈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਕਾਰਨ ਪਿੰਡ ਹਵੇਲੀ ਖੁਰਦ, ਸ਼ਾਮਪੁਰਾ, ਮਾਡਲ ਟਾਊਨ, ਟੌਪ ਇਨਕਲੇਵ, ਮਾਡਲ ਟਾਊਨ ਰੈਲੋਂ ਰੋਡ, ਕਿ੍ਸ਼ਨਾ ਇਨਕਲੇਵ, ਹੇਮਕੁੰਟ ਇਨਕਲੇਵ, ਰਾਜਦੀਪ ਕਲੋਨੀ, ਸਰਪੰਚ ਕਲੋਨੀ, ਆਜ਼ਾਦ ਨਗਰ ਅਤੇ ਬੇਲਾ ਰੋਡ ਨਾਲ ਸੰਬੰਧਿਤ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |

ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਗ਼ਲਤ ਟਿੱਪਣੀਆਂ ਕਰਨ ਵਾਲਿਆਂ 'ਤੇ ਵੀ ਬੇਅਦਬੀ ਸੰਬੰਧੀ ਕਾਨੂੰਨ ਲਾਗੂ ਹੋਵੇ- ਗੋਗੀ ਅਗਲੀ ਖ਼ਬਰ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਬਜਰੂੜ 'ਚ ਸਾਲਾਨਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।