ਸ੍ਰੀ ਅਨੰਦਪੁਰ ਸਾਹਿਬ 26 ਮਾਰਚ (ਜੇ. ਐਸ. ਨਿੱਕੂਵਾਲ)-ਰਾਮ ਨੌਮੀ ਮੌਕੇ ਤੇ ਭਗਵਾਨ ਰਾਮ ਚੰਦਰ ਦੇ ਜਨਮ ਦਿਵਸ ਦੇ ਸਬੰਧ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੋਭਾ ਯਾਤਰਾ ਕੱਢੀ ਗਈ | ਇਸ ਮੌਕੇ ਈਸ਼ਾਨ ਗੌਤਮ, ਸੰਜੀਵ ਗੌਤਮ, ਨਾਰਾਇਣ ਦੱਤ, ਨਰਗਿਸ ਆਦਿ ਭਜਨ ਮੰਡਲੀਆਂ ਵਲੋਂ ਭਵਾਨ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਉਪਰੰਤ ਇੱਕ ਵਿਸ਼ਾਲ ਸਭਾ ਯਾਤਰਾ ਕੱਢੀ ਗਈ | ਜੋ ਕਿ ਸਥਾਨਕ ਚੋਈ ਬਾਜ਼ਾਰ ਸਥਿਤ ਲਾਲਾ ਤੇਲੂ ਮੱਲ ਸ਼ਾਹ ਦੇ ਸਰਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਲਾਲਾ ਤੇਲੂ ਮੱਲ ਸਰਾਂ ਵਿਖੇ ਸਮਾਪਤ ਹੋਈ |ਸਭਾ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਮੰਦਰ ਵਿਖੇ ਹਵਨ ਯੱਗ ਤੋਂ ਬਾਅਦ ਇੱਕ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ | ਇਸ ਮੌਕੇ ਐਡ. ਅਰਵਿੰਦ ਮਿੱਤਲ ਵਲੋਂ ਭਗਵਾਨ ਰਾਮ ਦੇ ਜਨਮ ਦੀ ਵਧਾਈ ਦਿੰਦਿਆਂ ਇਸ ਦੀ ਮਹੱਤਤਾ ਸਬੰਧੀ ਦੱਸਿਆ ਗਿਆ | ਇਸ ਮੌਕੇ ਵਧੀਕ ਸੈਸ਼ਨ ਜੱਜ ਮਹੇਸ਼ ਗਿਰੀ, ਜਿਲ੍ਹਾ ਭਾਜਪਾ ਬੁਲਾਰੇ ਬਲਰਾਮ ਪਰਾਸ਼ਰ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਗੰਡਾ ਤੇ ਦੀਪਕ ਆਂਗਰਾ, ਮਨੀਸ਼ ਕੌਸ਼ਲ, ਨਰਾਇਣ ਦੱਤ ਨਰਗਿਸ, ਪੰਡਿਤ ਹਰੀਓਮ ਸ਼ਰਮਾ, ਮਹੰਤ ਲਸ਼ਮਣ ਦਾਸ, ਰਮੇਸ਼ ਚੰਦਰ ਸ਼ਾਸਤਰੀ, ਅਖਿਲ ਕੌਸ਼ਲ, ਤਿ੍ਲੋਚਨ ਸ਼ਰਮਾ, ਡਾ. ਰਵੀ ਕੁਮਾਰ, ਨਰਿੰਦਰ ਸ਼ਰਮਾ, ਆਸ਼ੂ ਧੀਮਾਨ, ਵਿਪਨ ਸ਼ਰਮਾ, ਸੰਜੀਵ ਗੌਤਮ, ਚੰਦਨ ਸ਼ਰਮਾ, ਬਿ੍ਜ ਮੋਹਨ ਸ਼ਰਮਾ, ਰਵੀ ਕੁਮਾਰ, ਸੰਜੇ ਮਹਾਜਨ, ਮਨੋਜ ਗਾਂਧੀ, ਕੇਸ਼ਵ ਕੁਮਾਰ, ਕੇ.ਕੇ. ਬੇਦੀ, ਕਪਿਲ ਦੇਵ ਸ਼ਾਹ ਮੁਕੇਸ਼ ਕੁਮਾਰ ਛੰਨੂ ਨੀਰਜ ਪਰਾਸ਼ਰ, ਮਨੋਹਰ ਲਾਲ, ਰਜਨੀਸ਼ ਸ਼ਰਮਾ, ਜਗਦੀਪ ਪੁਰੀ, ਡਾ: ਸੌਰਭ ਸ਼ਰਮਾ, ਐਡ. ਸਚਿਨ ਕੌਸ਼ਲ, ਕਮਲਜੀਤ ਵਰਮਾ, ਗੁਰਕੀਰਤ ਸਿੰਘ ਬਚਨ, ਅਸ਼ਵਨੀ ਕੁਮਾਰ, ਸੰਜੇ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |