51 ਸਾਲਾ ਜੂਨੀਅਰ ਇੰਜੀਨੀਅਰ ਨੇ 800 ਮੀਟਰ ਦੌੜ ’ ਚ ਹਾਸਿਲ ਕੀਤਾ ਪਹਿਲਾ ਸਥਾਨ
ਰੂਪਨਗਰ, 30 ਸਤੰਬਰ (ਸਤਨਾਮ ਸਿੰਘ ਸੱਤੀ)- ‘ਖੇਡਾਂ ਵਤਨ ਪੰਜਾਬ ਦੀਆਂ–2026’ ਸੀਜ਼ਨ-4 ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਥਰਮਲ ਪਲਾਂਟ ਵਿਚ ਜੂਨੀਅਰ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਅ ਰਹੇ 51 ਸਾਲਾ ਸਰਕਾਰੀ ਮੁਲਾਜ਼ਮ ਨੇ 51 ਤੋਂ 60 ਸਾਲ ਉਮਰ ਵਰਗ ਦੀ 800 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਇਹ ਦੌੜ 3 ਮਿੰਟ 14 ਸਕਿੰਟ ਵਿਚ ਪੂਰੀ ਕੀਤੀ।
‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਭਾਗ ਲੈਣ ਵਾਲਾ ਜੂਨੀਅਰ ਇੰਜੀਨੀਅਰ।
01-10-2026