ਢੇਰ, 1 ਮਾਰਚ (ਸ਼ਿਵ ਕੁਮਾਰ ਕਾਲੀਆ)-ਨਜ਼ਦੀਕੀ ਪਿੰਡ ਮਜਾਰੀ ਹਿਮਾਚਲ ਪ੍ਰਦੇਸ਼ ਵਿਖੇ ਭਾਜਪਾ ਵਲੋਂ ਵੱਖ-ਵੱਖ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ | ਜਿਨ੍ਹਾਂ 'ਚ ਗੁਰਦੀਪ ਸਿੰਘ ਦਿਓਲ ਨੂੰ ਓ. ਬੀ. ਸੀ. ਭਾਜਪਾ ਪਾਰਟੀ ਬਿਲਾਸਪੁਰ ਜ਼ਿਲੇ੍ਹ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਤਰ੍ਹਾਂ ਕੈਪਟਨ ਸੁਖਦੇਵ ਸਿੰਘ ਦਿਓਲ ਘੱਟ ਗਿਣਤੀ ਸੈੱਲ ਦੇ ਸਟੇਟ ਕਾਰਜਕਾਰਨੀ ਮੈਂਬਰ, ਗੁਰਪ੍ਰੀਤ ਸਿੰਘ ਅਟਵਾਲ ਮੰਡਲ ਪ੍ਰਧਾਨ ਓ.ਬੀ.ਸੀ. ਸੈੱਲ, ਹਰਸ਼ਦੀਪ ਸਿੰਘ ਹੜੈਚ ਮੰਡਲ ਪ੍ਰਧਾਨ ਯੁਵਾ ਮੋਰਚਾ, ਭੁਪਿੰਦਰ ਸਿੰਘ ਭਿੰਦਾ ਬੂਥ ਪ੍ਰਧਾਨ, ਦੀਦਾਰ ਸਿੰਘ ਬੂਥ ਪਾਲਕ ਨਿਯੁਕਤ ਕੀਤੇ ਗਏ ਹਨ | ਇਸ ਨਿਯੁਕਤੀ 'ਤੇ ਭਾਰੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ੍ਰੀ ਨੈਣਾਂ ਦੇਵੀ ਤੋਂ ਭਾਜਪਾ ਪਾਰਟੀ ਦੇ ਵਿਧਾਇਕ ਰਣਧੀਰ ਸ਼ਰਮਾ ਨੇ ਕਿਹਾ ਕਿ ਪਿੰਡ 'ਚ ਕੀਤੀਆਂ ਗਈਆਂ ਇਹਨਾਂ ਨਿਯੁਕਤੀਆਂ ਦੇ ਨਾਲ ਪਿੰਡ ਅਤੇ ਇਲਾਕੇ ਵਿਚ ਭਾਜਪਾ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ |