ਰੂਪਨਗਰ, 1 ਮਾਰਚ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ 'ਚ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਅਗਵਾਈ ਸਰ ਸੀ.ਵੀ. ਰਮਨ ਸਾਇੰਸ ਸੁਸਾਇਟੀ ਦੇ ਚੇਅਰਪਰਸਨ ਡਾ. ਦਲਵਿੰਦਰ ਸਿੰਘ ਨੇ ਕੀਤੀ | ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਡਾ. ਬਲਰਾਜ ਸਿੰਘ ਸੈਣੀ ਨੇ ਸ਼ਿਰਕਤ ਕੀਤੀ, ਜਦਕਿ ਅਲੁਮਨਾਈ ਗਣਿਤ ਲੈਕਚਰਾਰ ਜਗਜੀਤ ਸਿੰਘ ਵਿਸ਼ੇਸ਼ ਮਹਿਮਾਨ ਸਨ | ਪਿ੍ੰਸੀਪਲ ਨੇ ਇਸ ਸਾਲ ਦੀ ਥੀਮ Tਕੱਲ੍ਹ ਲਈ ਵਿਗਿਆਨ: ਕਿ੍ਤਿ੍ਮ ਬੁੱਧਿਮਤਾ, ਸਥਾਨਕ ਗਿਆਨ ਅਤੇ ਟਿਕਾਊ ਵਿਕਾਸUਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੀ ਸਹੀ ਵਰਤੋਂ ਲਈ ਪ੍ਰੇਰਿਤ ਕੀਤਾ | ਡਾ. ਸੈਣੀ ਨੇ ਖਗੋਲ ਵਿਗਿਆਨ ਸੰਬੰਧੀ ਰੁਚਿਕਰ ਜਾਣਕਾਰੀ ਸਾਂਝੀ ਕੀਤੀ ਅਤੇ ਅੰਤਰਿਕਸ਼ ਦੀਆਂ ਤਸਵੀਰਾਂ ਦਿਖਾਈਆਂ | ਇਸ ਮੌਕੇ ਸਟਾਰਟ-ਅਪ, ਪਾਵਰ ਪੋਇੰਟ ਪ੍ਰਜ਼ੈਂਟੇਸ਼ਨ, ਮਾਡਲ, ਰੰਗੋਲੀ, ਪੋਸਟਰ ਤੇ ਕੋਲਾਜ ਸਮੇਤ ਵੱਖ-ਵੱਖ ਵਿਗਿਆਨਕ ਪ੍ਰਤਿਭਾ ਪ੍ਰਦਰਸ਼ਨ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਅਲੁਮਨਾਈ ਅਤੇ ਸਟੇਟ ਲੈਵਲ ਅਵਾਰਡ ਜੇਤੂ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੰਤ ਵਿੱਚ ਡਾ. ਦਲਵਿੰਦਰ ਸਿੰਘ ਨੇ ਮਹਿਮਾਨਾਂ ਅਤੇ ਸਟਾਫ ਦਾ ਧੰਨਵਾਦ ਕੀਤਾ |