01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੀਨੀਅਰ ਕੌਂਸਲਰ ਅਤੇ ਕਾਂਗਰਸ ਆਗੂ ਪੋਮੀ ਸੋਨੀ ਨੂੰ ਅੰਤਿਮ ਵਿਦਾਇਗੀ ਵੱਡੀ ਗਿਣਤੀ 'ਚ ਹਾਜ਼ਰ ਲੋਕਾਂ ਦੀਆਂ ਅੱਖਾਂ ਹੋਈਆਂ ਨਮ <br/>

ਅੰਤਿਮ ਰਸਮਾਂ ਅਦਾ ਕਰ ਰਹੇ ਪਰਿਵਾਰਕ ਮੈਂਬਰ | (ਸੱਜੇ) ਸ਼ਮਸ਼ਾਨਘਾਟ ਵਿਖੇ ਸੋਗਪ੍ਰਸਤ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੇ ਹੋਰ | (ਇਨਸੈੱਟ) ਪੋਮੀ ਸੋਨੀ ਦੀ ਪੁਰਾਣੀ ਤਸਵੀਰ | <br/> 02-03-2026
ਰੂਪਨਗਰ, 1 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਵਾਰਡ ਨੰਬਰ 12 ਦੇ ਕੌਂਸਲਰ ਅਤੇ ਸੀਨੀਅਰ ਕਾਂਗਰਸ ਆਗੂ ਪੋਮੀ ਸੋਨੀ ਨੂੰ ਅੱਜ ਵੱਡੀ ਗਿਣਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸਮਾਜ ਸੇਵੀ, ਰਾਜਨੀਤਿਕ ਅਤੇ ਪੁਲਿਸ-ਪ੍ਰਸ਼ਾਸਨਿਕ ਸ਼ਖ਼ਸੀਅਤਾਂ ਸਮੇਤ ਇਲਾਕੇ ਦੇ ਪੰਚ-ਸਰਪੰਚ, ਨੰਬਰਦਾਰ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ | 61 ਸਾਲਾ ਪੋਮੀ ਸੋਨੀ ਪੰਜ ਵਾਰ ਕੌਂਸਲਰ ਰਹੇ | ਉਨ੍ਹਾਂ ਦੀ ਸੁਪਤਨੀ ਕਿਰਨ ਸੋਨੀ ਵੀ ਵਾਰਡ ਨੰਬਰ 11 ਤੋਂ ਕੌਂਸਲਰ ਹਨ | ਪੋਮੀ ਸੋਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ | ਪੋਮੀ ਸੋਨੀ ਦੀ ਚਿਤਾ ਨੂੰ ਉਨ੍ਹਾਂ ਦੇ ਪੁੱਤਰਾਂ ਮਿੱਕੀ ਸੋਨੀ ਅਤੇ ਮੁਨੀਸ਼ ਸੋਨੀ ਨੇ ਅਗਨੀ ਦਿੱਤੀ | ਪੋਮੀ ਸੋਨੀ ਇੱਕ ਵਿਲੱਖਣ ਅਤੇ ਖ਼ੁਸ਼-ਮਿਜ਼ਾਜ ਸ਼ਖ਼ਸੀਅਤ ਸਨ ਜੋ ਹਰ ਵੇਲੇ ਲੋਕਾਂ ਦੇ ਕੰਮ ਆਉਂਦੇ ਰਹੇ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਪੂਰਾ ਸ਼ਹਿਰ ਹੀ ਉਮੜ ਆਇਆ ਸੀ | ਅੰਤਿਮ ਸੰਸਕਾਰ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਪੋਮੀ ਸੋਨੀ ਦੇ ਖ਼ਾਸ ਦੋਸਤ ਅਤੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਬਲਾਕ ਸੰਮਤੀ ਰੂਪਨਗਰ), ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਵਾਹੀ, ਸੀਨੀਅਰ ਮੀਤ ਪ੍ਰਧਾਨ ਰਾਜੂ ਸਤਿਆਲ, ਕੌਂਸਲਰ ਮੋਹਿਤ ਸ਼ਰਮਾ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਿਜੇ ਸ਼ਰਮਾ ਟਿੰਕੂ, ਅਮਰਜੀਤ ਸਿੰਘ ਸੈਣੀ, ਕਾਂਗਰਸ ਆਗੂ ਅਮਰਜੀਤ ਸਿੰਘ ਭੁੱਲਰ, ਐਡਵੋਕੇਟ ਚਰਨਜੀਤ ਸਿੰਘ ਘਈ, ਕੌਂਸਲਰ ਅਮਰਜੀਤ ਸਿੰਘ ਜੋਲੀ,ਕੌਂਸਲਰ ਮੋਹਿਤ ਸ਼ਰਮਾ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਸੈਣੀ, ਯੂਥ ਆਗੂ ਨਵਜੀਤ ਸਿੰਘ ਨਵੀਂ, ਯੂਥ ਕਾਂਗਰਸ ਆਗੂ ਜਗਮੋਹਣ ਸਿੰਘ, ਠੇਕੇਦਾਰ ਬਲਵਿੰਦਰ ਸਿੰਘ ਧਨੋਆ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਕਟਵਾਲ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਐਡਵੋਕੇਟ ਡੀ.ਐਸ. ਦਿਓਲ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸਾਬਕਾ ਕੌਂਸਲਰ ਗੁਰਵਿੰਦਰ ਸਿੰਘ ਮੋਟੂ, ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਮੇਵਾ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਗਿੱਲ, ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਚਰਨ ਸਿੰਘ ਭਾਟੀਆ, ਗਿੰਨੀ ਜੌਲੀ, ਡੀ.ਐਸ.ਪੀ. ਰਾਜਪਾਲ ਸਿੰਘ ਗਿੱਲ, ਸਾਬਕਾ ਡੀ.ਐਸ.ਪੀ. ਗੁਰਵਿੰਦਰ ਸਿੰਘ, ਸਾਬਕਾ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋ, ਸਾਬਕਾ ਡੀ.ਐਸ.ਪੀ. ਹਰਪਾਲ ਸਿੰਘ, ਸਾਬਕਾ ਐਸ.ਪੀ. ਮਨਵੀਰ ਸਿੰਘ ਬਾਜਵਾ, ਐਸ.ਐਚ.ਓ. ਪਵਨ ਕੁਮਾਰ, ਹਰਪ੍ਰੀਤ ਸਿੰਘ ਬਸੰਤ, ਜਥੇਦਾਰ ਭਾਗ ਸਿੰਘ, ਜਗਦੀਸ਼ ਚੰਦਰ ਕਾਜਲਾ, ਦਰਸ਼ਨ ਸਿੰਘ ਸੰਧੂ, ਗੁਰਵਿੰਦਰ ਸਿੰਘ ਜੱਗੀ, ਐਡਵੋਕੇਟ ਪ੍ਰਗਟ ਸਿੰਘ ਕਮਾਲਪੁਰ, ਮਦਨ ਮੋਹਨ ਗੁਪਤਾ, ਪਰਵਿੰਦਰ ਪਾਲ ਸਿੰਘ ਬਿੰਟਾ, ਰਜੇਸ਼ਵਰ ਲਾਲੀ, ਰਜੇਸ਼ਵਰ ਜੈਨ, ਗੁਰਬਚਨ ਸਿੰਘ ਸੋਢੀ, ਜੋਰਾਵਰ ਸਿੰਘ ਬਿੱਟੂ, ਸ਼ੈਲੀ ਬਲ, ਕਰਮ ਸਿੰਘ ਸਮੇਤ ਸ਼ਹਿਰ ਦੀਆਂ ਵਪਾਰਕ ਸੰਸਥਾਵਾਂ ਅਤੇ ਵਪਾਰ ਮੰਡਲਾਂ ਦੇ ਆਗੂ, ਇਲਾਕੇ ਦੇ ਪੰਚ-ਸਰਪੰਚ, ਨੰਬਰਦਾਰ ਅਤੇ ਪੁਲਿਸ ਦੇ ਕਰੀਬ 50 ਮੌਜੂਦਾ ਅਤੇ ਸਾਬਕਾ ਅਧਿਕਾਰੀ ਸ਼ਾਮਿਲ ਸਨ | ਇਸ ਤੋਂ ਪਹਿਲਾਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ <br/> ਅਗਲੀ ਖ਼ਬਰ ਸੀਨੀਅਰ ਕੌਂਸਲਰ ਅਤੇ ਕਾਂਗਰਸ ਆਗੂ ਪੋਮੀ ਸੋਨੀ ਨੂੰ ਅੰਤਿਮ ਵਿਦਾਇਗੀ ਵੱਡੀ ਗਿਣਤੀ 'ਚ ਹਾਜ਼ਰ ਲੋਕਾਂ ਦੀਆਂ ਅੱਖਾਂ ਹੋਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।