26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਵਿਚ ਲਾਲਪੁਰਾ ਪਰਿਵਾਰ ਨੇ ਸਿਹਤ ਤੇ ਅੱਖਾਂ ਦੀ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 20-02-2026
ਕਾਹਨਪੁਰ ਖੂਹੀ, 19 ਫਰਵਰੀ (ਗੁਰਬੀਰ ਸਿੰਘ ਵਾਲੀਆ)-ਡੂਮੇਵਾਲ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਪ੍ਰਧਾਨ, ਪਹਿਲਾਂ ਇਨਸਾਨੀਅਤ ਸੰਸਥਾ ਦੇ ਮੁਖੀ ਅਤੇ ਵਰਲਡ ਕੈਂਸਰ ਕੇਅਰ ਭਾਰਤ ਦੇ ਡਾਇਰੈਕਟਰ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਵਿਚ ਵਿਸ਼ਾਲ ਮੁਫ਼ਤ ਮੈਡੀਕਲ ਅਤੇ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਖ਼ੁਦ ਲਾਲਪੁਰਾ ਵਲੋਂ ਕੀਤਾ ਗਿਆ | ਕੈਂਪ ਦੌਰਾਨ ਡਾ. ਰਾਜ ਕਰਨ ਸਿੰਘ, ਡਾ. ਰੁਪਿੰਦਰ, ਡਾ. ਵਿਕਾਸ ਅਤੇ ਡਾ. ਦੇਵ ਅਸੀਸ ਸੇਠ ਦੀ ਵਿਸ਼ੇਸ਼ਗੀ ਡਾਕਟਰੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਕੈਂਪ ਵਿਚ ਪਹੁੰਚ ਕੇ ਮੁਫ਼ਤ ਚੈੱਕਅਪ ਅਤੇ ਲੈਬ ਟੈੱਸਟ ਕਰਵਾਏ | ਕੈਂਪ ਦੌਰਾਨ ਕੁੱਲ ਕਰੀਬ 487 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਕਈ ਮਹਿੰਗੇ ਟੈੱਸਟ ਵੀ ਮੁਫ਼ਤ ਕੀਤੇ ਗਏ | ਇਸ ਮੌਕੇ ਸੰਬੋਧਨ ਕਰਦੇ ਹੋਏ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਣ ਨੂੰ ਆਪਣੀ ਖ਼ੁਸ਼ਕਿਸਮਤੀ ਅਤੇ ਵਾਹਿਗੁਰੂ ਦੀ ਮੇਹਰ ਸਮਝਦੇ ਹਨ | ਉਨ੍ਹਾਂ ਕਿਹਾ ਕਿ ਇਹ ਹਸਪਤਾਲ ਉਨ੍ਹਾਂ ਦਾ ਸੁਪਨਾ ਸੀ ਜੋ ਹੁਣ ਸਾਕਾਰ ਹੋ ਗਿਆ ਹੈ ਅਤੇ ਇਸ ਰਾਹੀਂ ਇਲਾਕੇ ਦੇ ਲੋਕਾਂ ਨੂੰ ਘਰ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਮਿਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਹਸਪਤਾਲ ਵਿਚ ਹੋਰ ਵੱਡੀਆਂ ਸਿਹਤ ਸਹੂਲਤਾਂ ਅਤੇ ਵਿਸ਼ੇਸ਼ਗੀ ਡਾਕਟਰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਸ਼ਹਿਰਾਂ ਵੱਲ ਨਾ ਜਾਣਾ ਪਵੇ | ਹਸਪਤਾਲ ਦੀ ਮੁਖੀ ਹਰਦੀਪ ਕੌਰ ਲਾਲਪੁਰਾ ਨੇ ਕਿਹਾ ਕਿ ਪਹਿਲਾਂ ਇਨਸਾਨੀਅਤ ਸੰਸਥਾ ਦੇ ਉਪਰਾਲਿਆਂ ਨਾਲ ਲਗਾਤਾਰ ਲੱਗ ਰਹੇ ਕੈਂਪਾਂ ਤੋਂ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਕੈਂਪਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ ਤਾਂ ਜੋ ਹਰ ਲੋੜਵੰਦ ਤੱਕ ਇਲਾਜ ਦੀ ਸਹੂਲਤ ਪਹੁੰਚ ਸਕੇ | ਇਸ ਮੌਕੇ ਵੀਨਾ ਕੁਮਾਰੀ, ਸੁਰਜੀਤ ਕੁਮਾਰ ਘਾਹੀਮਾਜਰਾ, ਨਵੀਨ ਕੁਮਾਰ, ਧਰਮਿੰਦਰ ਸਿੰਘ ਭਿੰਦਾ, ਰਾਕੇਸ਼ ਕੁਮਾਰ ਗੋਜਾ, ਬਲਾਕ ਸਮਿਤੀ ਮੈਂਬਰ ਬਾਲ ਕਿ੍ਸ਼ਨ ਕੁੱਕੂ, ਕੁਲਜਿੰਦਰ ਲਾਲਪੁਰ, ਇੰਦਰਪਾਲ ਸਿੰਘ ਸੈਣੀ, ਕਿ੍ਸ਼ਨ ਕੁਮਾਰ ਅੱਤਰੀ, ਰਣਵੀਰ ਰਾਣਾ, ਸੰਤੋਖ ਸਿੰਘ ਸਾਬਕਾ ਸਰਪੰਚ, ਵਿੱਕੀ ਸਾਕਪੁਰ, ਮਨੋਹਰ ਲਾਲ ਫ਼ੌਜੀ, ਸੁਰਜੀਤ ਬਾਵਾ, ਬਲਵਿੰਦਰ ਸਿੰਘ ਪੱਪੂ ਸੈਣੀ, ਬਲਜੀਤ ਕਾਨਪੁਰ ਖੂਹੀ, ਮਹਿੰਦਰ ਪਾਲ ਰੋਰੂਆਨਾ, ਕਰਮ ਸਿੰਘ ਲੰਬੜਦਾਰ, ਭਜਨ ਸਿੰਘ ਭੱਟੀ, ਮੋਹਣ ਸਿੰਘ ਮਾਸਟਰ, ਵਿਸਾਲ ਸਰਪੰਚ ਠਾਣਾ, ਜਗਤ ਸਿੰਘ, ਰਕੇਸ਼, ਰੋਸ਼ਨ ਲਾਲ ਟੇਦੇਵਾਲ, ਮਿੰਦਰ ਪਾਲ, ਕੈਲਾਸ਼ ਚੰਦਰ, ਪਰਮਜੀਤ ਸਿੰਘ ਸੈਣੀ ਮਾਜਰਾ, ਰਣਵੀਰ ਸਿੰਘ ਬੜਵਾ, ਸੁਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਜਿੰਦੂ ਸਮੇਤ ਕਈ ਹੋਰ ਇਲਾਕਾ ਵਾਸੀ ਮੌਜੂਦ ਰਹੇ | ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਬਾਰੇ ਸਲਾਹ ਦੇਣ ਨਾਲ ਨਾਲ ਸਿਹਤ ਪ੍ਰਤੀ ਜਾਗਰੂਕਤਾ ਸੰਦੇਸ਼ ਵੀ ਦਿੱਤੇ ਗਏ ਅਤੇ ਸਾਰਾ ਕਾਰਜ ਸੁਚੱਜੇ ਅਤੇ ਸੇਵਾ ਭਾਵ ਨਾਲ ਸੰਪੰਨ ਹੋਇਆ |

ਪਿਛਲੀ ਖ਼ਬਰ ਸਮਾਜ ਸੇਵੀ ਪਰਿਵਾਰ ਵਲੋਂ ਸਕੂਲ ਧੌਲ ਖ਼ੁਰਦ ਲਈ ਵਾਟਰ ਕੂਲਰ ਸੇਵਾ ਵਜੋਂ ਦਿੱਤਾ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਦੀ ਟੋਲ ਗੰਡਾਸਾ ਨੀਤੀ ਸੈਰ-ਸਪਾਟਾ ਵਿਰੋਧੀ- ਡਾ. ਅਸ਼ੋਕ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।