28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਟਰੇਨਿੰਗ ਦੌਰਾਨ ਟੀ. ਬੀ. ਦੇ ਇਲਾਜ ਸੰਬੰਧੀ ਹਦਾਇਤਾਂ

ਅਜੀਤ ਡੈਸਕ 20-02-2026
ਰੂਪਨਗਰ, 19 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ, ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਤਪਦਿਕ ਅਫ਼ਸਰ ਡਾ. ਡੋਰੀਆ ਬੱਗਾ, ਡਾ. ਰੂਹਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ 'ਤੇ ਜ਼ਿਲ੍ਹੇ ਦੇ ਸਮੂਹ ਸੀ.ਐੱਚ.ਓ. ਦੀ ਸਟੇਟ ਟੀਮ ਵਲੋਂ ਕਫ਼ ਸਟੱਡੀ ਐਪ (ਖੰਘ ਦਾ ਅਧਿਐਨ ਕਰਨ ਵਾਲੀ ਐਪ) ਬਾਰੇ ਟਰੇਨਿੰਗ ਕਰਵਾਈ ਗਈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਜੀਤ ਨੇ ਕਿਹਾ ਕਿ ਇਹ ਸਰੀਰ ਦੇ ਹੋਰ ਹਿੱਸਿਆਂ ਜਿਵੇਂ ਹੱਡੀਆਂ, ਦਿਮਾਗ਼ ਜਾਂ ਗੁਰਦਿਆਂ ਵਿਚ ਵੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ 2-3 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ ਰਹਿੰਦੀ ਹੈ ਅਤੇ ਖੰਘ ਦੇ ਨਾਲ-ਨਾਲ ਖੂਨ ਆਉਂਦਾ ਹੈ ਤਾਂ ਉਸਨੂੰ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਖ਼ਾਸ ਕਰਕੇ ਸ਼ਾਮ ਦੇ ਸਮੇਂ ਹਲਕਾ ਬੁਖ਼ਾਰ ਹੋਣਾ, ਬਿਨਾਂ ਕਿਸੇ ਕਾਰਨ ਦੇ ਭਾਰ ਤੇਜ਼ੀ ਨਾਲ ਘਟਣਾ ਅਤੇ ਭੁੱਖ ਨਾ ਲੱਗਣਾ ਵੀ ਇਸਦੇ ਲੱਛਣ ਹੋ ਸਕਦੇ ਹਨ | ਇਸ ਦੇ ਨਾਲ ਹੀ ਛਾਤੀ ਸਾਹ ਲੈਣ ਜਾਂ ਖੰਘਣ ਵੇਲੇ ਦਰਦ ਹੋਣਾ ਟੀਬੀ ਦੇ ਲੱਛਣ ਹਨ | ਉਨ੍ਹਾਂ ਦੱਸਿਆ ਕਿ ਟੀ.ਬੀ. ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਹੈ | ਜਦੋਂ ਕੋਈ ਪੀੜਤ ਵਿਅਕਤੀ ਖੰਘਦਾ, ਛਿੱਕਦਾ ਜਾਂ ਥੁੱਕਦਾ ਹੈ ਤੇ ਸਾਹ ਰਾਹੀਂ ਦੂਜੇ ਵਿਅਕਤੀ ਦੇ ਅੰਦਰ ਚਲੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਟੀ.ਬੀ. ਦਾ ਇਲਾਜ ਸੰਭਵ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਦਵਾਈ ਦਾ ਕੋਰਸ (ਆਮ ਤੌਰ 'ਤੇ 6 ਤੋਂ 9 ਮਹੀਨੇ) ਅੱਧਾ ਨਾ ਛੱਡਿਆ ਜਾਵੇ | ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਇਸ ਦਾ ਮੁਫ਼ਤ ਇਲਾਜ ਅਤੇ ਟੈੱਸਟ ਕੀਤੇ ਜਾਂਦੇ ਹਨ |
ਪਿਛਲੀ ਖ਼ਬਰ ਬਿਨਾਂ ਦਾਜ ਦਹੇਜ ਤੇ ਬਿਨਾਂ ਗਹਿਣੇ ਪਵਾਏ ਵਿਆਹ ਕਰਨ ਵਾਲੇ ਪਰਿਵਾਰਾਂ ਦੀ ਕੀਤੀ ਭਰਵੀਂ ਸ਼ਲਾਘਾ ਦੂਨ ਗੁੱਜਰ ਵੈੱਲਫੇ... ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਪਾਪੂਲਰ ਪਨੀਰੀ ਸਿਖਲਾਈ ਕੋਰਸ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।