28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਪਾਪੂਲਰ ਪਨੀਰੀ ਸਿਖਲਾਈ ਕੋਰਸ ਲਗਾਇਆ

ਅਜੀਤ ਡੈਸਕ 20-02-2026
ਰੂਪਨਗਰ, 19 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ ਜ਼ਿਲ੍ਹੇ ਵਿਚ ਪਾਪੂਲਰ ਦਾ ਰੁੱਖ ਚੰਗੀ ਆਮਦਨ ਦਾ ਇਕ ਬਹੁਤ ਵਧੀਆ ਜ਼ਰੀਆ ਹੈ, ਜਿਸ ਤੋਂ ਲਗਭਗ ਰੁਪਏ ਇੱਕ ਲੱਖ ਪ੍ਰਤੀ ਏਕੜ ਪ੍ਰਤੀ ਸਾਲ ਦੀ ਆਮਦਨ ਹੋ ਜਾਂਦੀ ਹੈ | ਖੇਤ ਵਿਚ ਬੂਟਿਆਂ ਦੇ ਚੰਗੇ ਵਾਧੇ ਲਈ ਬੂਟੇ ਦੀ ਸਿਹਤਮੰਦ ਪਨੀਰੀ ਚੰਗੇ ਸ੍ਰੋਤ ਤੋਂ ਲੈਣਾ ਬਹੁਤ ਜ਼ਰੂਰੀ ਹੈ | ਪੀ. ਏ. ਯੂ.-ਕਿ੍ਸ਼ੀ ਵਿਗਿਆਨ ਕੇਂਦਰ ਰੋਪੜ ਵਿਖੇ ਹਰ ਸਾਲ ਵਧੀਆ ਕਿਸਮਾਂ ਦੀ ਪਾਪੂਲਰ ਦੀ ਪਨੀਰੀ ਕਿਸਾਨਾਂ ਲਈ ਉਪਲੱਬਧ ਹੁੰਦੀ ਹੈ ਅਤੇ ਨਾਲ ਹੀ ਚੰਗੀ ਪਨੀਰੀ ਤਿਆਰ ਕਰਨ ਲਈ ਸਿਖਲਾਈ ਵੀ ਦਿੱਤੀ ਜਾਂਦੀ ਹੈ | ਕੇ.ਵੀ.ਕੇ. ਰੋਪੜ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ. ਅਟਾਰੀ, ਜ਼ੋਨ-1 ਲੁਧਿਆਣਾ ਦੀ ਅਗਵਾਈ ਹੇਠ ਪਾਪੂਲਰ ਦੀ ਪਨੀਰੀ ਉਤਪਾਦਨ ਦਾ ਸਿਖਲਾਈ ਕੋਰਸ 12 ਤੋਂ 18 ਫਰਵਰੀ ਤੱਕ ਲਗਾਇਆ ਗਿਆ | ਸਹਾਇਕ ਪ੍ਰੋਫੈਸਰ (ਵਣਖੇਤੀ) ਡਾ. ਅੰਕੁਰਦੀਪ ਪ੍ਰੀਤੀ ਨੇ ਪਾਪੂਲਰ, ਸਫੈਦਾ, ਡੇਕ ਅਤੇ ਹੋਰ ਰੁੱਖਾਂ ਦੀ ਪਨੀਰੀ ਅਤੇ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕੀਤੀ | ਸਮਾਪਤੀ ਸਮਾਰੋਹ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕੇ.ਵੀ.ਕੇ. ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਕੇ.ਵੀ.ਕੇ. ਵਲੋਂ ਪੀ. ਏ. ਯੂ. ਦੇ ਸਿਫਾਰਸ਼ ਕਲੋਨਾਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਸ ਦੀ ਵਿਕਰੀ ਅੱਜ-ਕਲ ਪੂਰੇ ਜ਼ੋਰਾ ਤੇ ਚੱਲ ਰਹੀ ਹੈ | ਡਾ. ਸਤਵੀਰ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਮੌਕੇ ਦਾ ਫਾਇਦਾ ਲੈਣ ਦੀ ਪੁਰਜੋਰ ਅਪੀਲ ਕੀਤੀ |
ਪਿਛਲੀ ਖ਼ਬਰ ਟਰੇਨਿੰਗ ਦੌਰਾਨ ਟੀ. ਬੀ. ਦੇ ਇਲਾਜ ਸੰਬੰਧੀ ਹਦਾਇਤਾਂ ਅਗਲੀ ਖ਼ਬਰ ਪੰਜਾਬ 'ਚ ਐਸ.ਆਈ.ਆਰ. ਦੇ ਪ੍ਰਚਾਰ ਦੀ ਘਾਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।