ਗੋਬਿੰਦ ਸਾਗਰ ’ ਚੋਂ ਨਿਕਲੀ 31 ਕਿੱਲੋ ਦੀ ਵੱਡ ਆਕਾਰੀ ਮੱਛੀ , ਨੰਗਲ ’ ਚ ਚਰਚਾ
ਨੰਗਲ, 27 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿਚੋਂ ਅੱਜ ਇੱਕ ਦੁਰਲਭ ਆਕਾਰ ਦੀ ਵੱਡੀ ਮੱਛੀ ਨਿਕਲੀ ਹੈ। 31 ਕਿੱਲੋ 300 ਗ੍ਰਾਮ ਵਜ਼ਨ ਦੀ ਇਹ ਬਿੱਗ ਹੈੱਡ ਮੱਛੀ ਅੱਜ ਸਵੇਰੇ ਮਛੇਰਿਆਂ ਦੇ ਹੱਥ ਲੱਗਣ ਉਪਰੰਤ ਨੰਗਲ ਟਾਊਨਸ਼ਿਪ ਦੀ ਪਹਾੜੀ ਮਾਰਕੀਟ ਸਥਿਤ ਭਗਵਾਨ ਸਿੰਘ ਕੋਹਲੀ ਐਂਡ ਕੰਪਨੀ (ਕੋਹਲੀ ਫਿਸ਼) ਦੀ ਦੁਕਾਨ ’ਤੇ ਪਹੁੰਚੀ।
ਅਜੀਤ ਡੈਸਕ
28-09-2026