ਮੋਰਿੰਡਾ, 18 ਫਰਵਰੀ (ਤਰਲੋਚਨ ਸਿੰਘ ਕੰਗ)-ਮੋਰਿੰਡਾ ਨੇੜਲੇ ਪਿੰਡ ਸੰਘੋਲ ਵਿਖੇ ਚਾਰ ਲੋੜਵੰਦ ਮਾਪਿਆਂ ਦੀਆਂ ਲੜਕੀਆਂ ਦੇ ਸਾਦਗੀ ਪੂਰਵਕ ਵਿਆਹ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਸੀ ਪੁਰੀ ਨੇ ਦੱਸਿਆ ਕਿ ਐਨ.ਆਰ.ਆਈ. ਰਾਕੇਸ਼ ਪੁਰੀ ਯੂ.ਐੱਸ.ਏ. ਦੇ ਸਹਿਯੋਗ ਨਾਲ ਚਾਰ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਜ਼ਰੂਰੀ ਸਮਾਨ ਵੀ ਭੇਟ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਸਾਰੇ ਕਾਰਜ ਵਿਚ ਪਿੰਡ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ | ਅੱਗੇ ਭਵਿੱਖ ਵਿਚ ਵੀ ਅਜਿਹੇ ਕਾਰਜ ਹੁੰਦੇ ਰਹਿਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪਿਲ ਰਾਣਾ, ਮੰਗਾ ਸਿੰਘ, ਵਿਨੋਦ ਪੁਰੀ, ਸ਼ਿਵ ਪੁਰੀ, ਨਰੇਸ਼ ਸੋਂਧੀ, ਸ਼ਿਵ ਚਰਨ ਪੁਰੀ, ਗਿਆਨ ਚੰਦ ਪੁਰੀ, ਗੋਵਿੰਦ ਪੁਰੀ, ਸੋਨੂੰ ਪੁਰੀ, ਕਾਲੂ ਭਟਨਾਗਰ, ਵਿਵੇਕ ਭਾਰਦਵਾਜ, ਰਿਸ਼ੀ ਪੁਰੀ, ਕਾਕਾ ਪੁਰੀ ਅਤੇ ਅਮਜਦ ਖਾਨ ਆਦਿ ਮੌਜੂਦ ਸਨ |