ਨੂਰਪੁਰ ਬੇਦੀ, 18 ਫਰਵਰੀ (ਹਰਦੀਪ ਸਿੰਘ ਢੀਂਡਸਾ)-ਲਿਟਲ ਏਾਜਲਜ਼ ਲਰਨਿੰਗ ਪਲੇ ਸਕੂਲ, ਨੂਰਪੁਰ ਬੇਦੀ ਵਿਖੇ ਗ੍ਰੈਂਡਪੇਰੈਂਟਸ ਡੇ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਵਿਸ਼ੇਸ਼ ਰੂਪ ਵਿਚ ਭਾਗ ਲਿਆ ਅਤੇ ਆਪਣੀ ਹਾਜ਼ਰੀ ਨਾਲ ਕਾਰਜ-ਕਰਮ ਦੀ ਸ਼ੋਭਾ ਵਧਾਈ | ਇਸ ਮੌਕੇ ਬੱਚਿਆਂ ਵਲੋਂ ਸੁਆਗਤ ਗੀਤ, ਨੱਚ, ਕਵਿਤਾਵਾਂ ਅਤੇ ਗੀਤਾਂ ਦੀਆਂ ਸੁੰਦਰ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਹਾਜ਼ਰ ਦਾਦਾ-ਦਾਦੀ ਅਤੇ ਨਾਨਾ-ਨਾਨੀ ਵਲੋਂ ਬਹੁਤ ਸਰਾਹਿਆ ਗਿਆ | ਸਮਾਗਮ ਦੌਰਾਨ ਦਾਦਾ-ਦਾਦੀ ਅਤੇ ਨਾਨਾ-ਨਾਨੀ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ | ਜੇਤੂਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਉੱਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੀ ਡਾਇਰੈਕਟਰ ਸੁਮਨ ਸੈਣੀ ਜੀ ਦੇ ਨਾਲ ਸਟਾਫ਼ ਮੈਂਬਰ ਕਾਂਚਨ ਸ਼ਰਮਾ, ਹੇਮਾ ਰਾਣੀ, ਗਗਨਦੀਪ ਕੌਰ, ਸੋਮਾ ਦੇਵੀ ਅਤੇ ਰੁਚੀ ਜੀ ਹਾਜ਼ਰ ਸਨ |