16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਨੂਰਪੁਰ ਬੇਦੀ ਇਲਾਕੇ 'ਚ ਪਈ ਬਾਰਿਸ਼ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਨੇ ਧਾਰਿਆ ਛੱਪੜ ਦਾ ਰੂਪ <br/>

ਅਜੀਤ ਡੈਸਕ 29-01-2026
ਨੂਰਪੁਰ ਬੇਦੀ, 28 ਜਨਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ 'ਚ ਪਈ ਜ਼ੋਰਦਾਰ ਬਾਰਿਸ਼ ਨੇ ਜਲਥਲ ਕਰਕੇ ਰੱਖ ਦਿੱਤਾ ਹੈ | ਇਸ ਭਾਰੀ ਮੀਂਹ ਨਾਲ ਕਈ ਥਾਵਾਂ 'ਤੇ ਕੁੱਝ ਸਮਾਂ ਹੋਈ ਗੜੇਮਾਰੀ ਨੇ ਆਲੂਆਂ ਦੀ ਫ਼ਸਲ ਦਾ ਵੀ ਨੁਕਸਾਨ ਕੀਤਾ ਹੈ | ਉੱਥੇ ਇਸਦੇ ਨਾਲ ਠੰਢ ਦਾ ਪ੍ਰਕੋਪ ਮੁੜ ਵਧਣ ਨਾਲ ਲੋਕਾਂ ਨੂੰ ਕੰਬਾਂ ਛੇੜ ਦਿੱਤਾ ਹੈ | ਇਸੀ ਤਰਾਂ ਜਨਜੀਵਨ ਵੀ ਪੂਰੀ ਤਰਾਂ ਪ੍ਰਭਾਵਿਤ ਰਿਹਾ | ਇਸ ਬਾਰਿਸ਼ ਨਾਲ ਇਲਾਕੇ ਦੇ ਅਨੇਕਾਂ ਪਿੰਡਾਂ ਦੀਆਂ ਬਦ ਬਦਤਰ ਹੋਈਆ ਟੁੱਟੀਆਂ ਪਈਆਂ ਲਿੰਕ ਸੜਕਾਂ ਵਿਚ ਪਏ ਡੂੰਘੇ ਟੋਇਆ ਵਿਚ ਮੀਂਹ ਦਾ ਪਾਣੀ ਭਰਨ ਨਾਲ ਛੱਪੜ ਦਾ ਰੂਪ ਧਾਰਨ ਕਰ ਗਈਆਂ, ਜੋ ਸਕੂਲੀ ਬੱਚਿਆਂ ਅਤੇ ਨੌਕਰੀ ਪੇਸ਼ੇ ਵਾਲੇ ਲੋਕਾਂ ਤੇ ਹੋਰ ਰਾਹਗੀਰਾਂ ਲਈ ਆਉਣ ਜਾਣ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ, ਕਿਉਂ ਕਿ ਸੜਕਾਂ 'ਚ ਪਏ ਟੋਏ ਪਾਣੀ 'ਚ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਵਾਹਨਾਂ ਚਾਲਕਾਂ ਤੇ ਰਾਹੀਗਰਾਂ ਨੂੰ ਬੇਹੱਦ ਪ੍ਰੇਸ਼ਾਨ ਹੋਣਾ ਪਿਆ | ਇਸ ਮੀਂਹ ਨਾਲ ਨੀਵੀਆਂ ਥਾਵਾਂ 'ਤੇ ਨੱਕੋਂ ਨੱਕ ਪਾਣੀ ਭਰ ਗਿਆ | ਇੱਥੇ ਦੱਸਦੀਏ ਕਿ ਕਸਬਾ ਬੈਂਸ ਤੋ ਵਾਇਆ ਢਾਹਾਂ, ਬਾਹਣਮਾਜਰਾ ਤੋ ਹੋ ਕੇ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਸ਼ਿਵ ਮੰਦਰ ਜਟਵਾਹੜ ਤੇ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਗੁਰਗੱਦੀ ਪ੍ਰਪੰਰਾ ਮਹਾਰਾਜ ਭੂਰੀਵਾਲਿਆ ਦੇ ਆਸ਼ਰਮ ਧਾਮ ਝਾਂਡੀਆਂ ਕਲਾਂ ਨੂੰ ਜਾਣ ਵਾਲੀ ਸੜਕ ਤੋਂ ਇਲਾਵਾ ਉਪੱਰਲੀ ਸ਼ਿਵਾਲਿਕ ਪੱਟੀ ਦੇ ਨਾਲ ਲੱਗਦੇ ਅਨੇਕਾਂ ਪਿੰਡਾਂ ਦੀ ਲਿੰਕ ਸੜਕਾਂ ਦੀ ਹਾਲਤ ਬੇਹੱਦ ਮਾੜੀ ਹਾਲਤ ਹੋਣ ਕਰਕੇ ਰੋਜਾਨਾ ਹੀ ਦੁਰਘਟਨਾ ਨੂੰ ਸੱਦਾ ਦੇ ਰਹੀਆਂ ਹਨ, ਤੇ ਲੋਕਾਂ ਦੀਆਂ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਬਣੀਆਂ ਹੋਈਆ ਹਨ | ਇਸ ਸਮੱਸਿਆ ਸਬੰਧੀ ਪਿੰਡਾਂ ਦੇ ਵਾਸੀਆਂ ਨੇ ਦੱਸਿਆ ਕਿ ਸੜਕਾਂ ਦੀ ਖਸਤਾ ਹਾਲਤ ਕਾਰਨ ਸੜਕਾਂ 'ਚ ਵੱਡੇ ਵੱਡੇ ਡੂੰਘੇ ਟੋਏ ਪਏ ਹੋਏ ਹਨ, ਜੋ ਸੜਕ ਤੇ ਲੰਘਣ ਵਾਲੇ ਰਾਹੀਗਰਾਂ ਦੇ ਦੁਸ਼ਮਣ ਬਣੇ ਹੋਏ ਹਨ | ਉੱਥੇ ਬਾਰਿਸ਼ ਪੈਣ ਨਾਲ ਇਨ੍ਹਾਂ ਟੋਇਆਂ 'ਚ ਪਾਣੀ ਭਰ ਜਾਂਦਾ ਹੈ | ਜਿਸ ਦੇ ਚੱਲਦਿਆਂ ਇਨ੍ਹਾਂ ਸੜਕਾਂ ਤੇ ਸਾਈਕਲ, ਮੋਟਰਸਾਈਕਲ, ਸਕੂਟਰ ਸਵਾਰ ਤੇ ਹੋਰ ਵਾਹਨਾਂ ਵਾਲੇ ਰਾਹੀਗਰਾਂ ਨੂੰ ਚਲਾਉਣਾ ਬੇਹੱਦ ਮੁਸ਼ਕਿਲ ਬਣਿਆ ਹੋਇਆ ਹੈ | ਤੇ ਲੋਕਾਂ ਨੂੰ ਆਉਣ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ

ਪਿਛਲੀ ਖ਼ਬਰ ਕੰਪਿਊਟਰ ਫੈਕਲਟੀ ਮੈਡਮ ਦੀ ਡੈਪੂਟੇਸ਼ਨ ਵਿਰੁੱਧ ਲੋਕਾਂ ਵਲੋਂ ਸਕੂਲ ਚਨੌਲੀ ਬਸੀ ਦੇ ਗੇਟ ਮੂਹਰੇ ਰੋਸ ਧਰਨਾ <br/> ਅਗਲੀ ਖ਼ਬਰ ਮੋਰਿੰਡਾ ਇਲਾਕੇ ਦੇ ਆਰੋਗਿਆ ਕੇਂਦਰਾਂ 'ਚ ਮਮਤਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।