ਘਨੌਲੀ, 20 ਜਨਵਰੀ (ਜਸਵੀਰ ਸਿੰਘ ਸੈਣੀ)-ਮਾਤਾ ਜੋਗਿੰਦਰ ਕੌਰ (90) ਘਨੌਲੀ ਪਤਨੀ ਸਵਰਗੀ ਮਾਸਟਰ ਮਨਸਾ ਸਿੰਘ ਜੋ ਕਿ ਬੀਤੇ ਕੁੱਝ ਦਿਨ ਪਹਿਲਾਂ ਆਪਣੇ ਪੰਜ ਭੂਤਕ ਸਰੀਰ ਦਾ ਤਿਆਗ ਕਰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਜ਼ਿਕਰ ਯੋਗ ਹੈ ਕਿ ਉਹਨਾਂ ਦੇ ਛੋਟੇ ਸਪੁੱਤਰ ਕਰਮਜੀਤ ਸਿੰਘ ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰਧਾਨ ਕੈਨੇਡਾ ਗਏ ਹੋਏ ਸਨ ਅਤੇ ਉਨਾਂ ਦੇ ਆਉਣ ਤੇ ਮਾਤਾ ਜੋਗਿੰਦਰ ਕੌਰ ਨੂੰ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਮੁਹਤਬਰਾਂ ਦੇ ਭਾਰੀ ਇਕੱਠ ਵਿਚ ਮਾਤਾ ਜਗਿੰਦਰ ਕੌਰ ਦੇ ਵੱਡੇ ਪੁੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਜਸਬੀਰ ਸਿੰਘ ਅਤੇ ਛੋਟੇ ਪੁੱਤਰ ਕਰਮਜੀਤ ਸਿੰਘ ਵਲੋਂ ਉਨ੍ਹਾਂ ਦੇ ਮਿ੍ਤਕ ਸਰੀਰ ਅਗਨੀ ਦਿੱਤੀ ਗਈ |