ਮੋਰਿੰਡਾ, 20 ਜਨਵਰੀ (ਤਰਲੋਚਨ ਸਿੰਘ ਕੰਗ)-ਸ੍ਰੀ ਵਿਸ਼ਵਕਰਮਾ ਸਭਾ ਰਜਿ. ਮੋਰਿੰਡਾ ਵਲੋਂ ਸ੍ਰੀ ਵਿਸ਼ਵਕਰਮਾ ਭਵਨ ਮੋਰਿੰਡਾ ਵਿਖੇ ਪ੍ਰਧਾਨ ਪਵਨ ਕੁਮਾਰ ਧੀਮਾਨ ਦੀ ਅਗਵਾਈ ਹੇਠ ਦੂਜ ਦਾ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਟੋਨੀ ਨੇ ਦੱਸਿਆ ਕਿ ਸਭਾ ਵਲੋਂ ਦੂਜ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਪੰਡਿਤ ਸੁਖਦੇਵ ਤਿਵਾੜੀ ਵਲੋਂ ਆਰਤੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਚਾਹ ਦੇ ਲੰਗਰ ਦੀ ਸੇਵਾ ਸੰਯੁਕਤ ਖ਼ਜ਼ਾਨਚੀ ਸੁਖਵਿੰਦਰ ਸਿੰਘ ਧੰਨਾ ਵਲੋਂ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਵਾਈਸ ਪ੍ਰਧਾਨ ਹਰਜੀਤ ਸਿੰਘ ਸੱਲ੍ਹ, ਸਰਪ੍ਰਸਤ ਗੁਰਿੰਦਰ ਸਿੰਘ ਗੋਗੀ, ਵਾਈਸ ਪ੍ਰਧਾਨ ਬਿਕਰਮ ਬਹਾਦਰ, ਸੈਕਟਰੀ ਅਮਰੀਕ ਸਿੰਘ ਡੱਫੂ, ਜੁਆਇੰਟ ਸੈਕਟਰੀ ਗੁਰਦੀਪ ਸਿੰਘ ਕਾਲਾ, ਖ਼ਜ਼ਾਨਚੀ ਗੁਰਇੰਦਰ ਸਿੰਘ, ਦਰਸ਼ਨ ਸਿੰਘ ਰੀਹਲ, ਬਲਵੀਰ ਸਿੰਘ, ਅਵਤਾਰ ਸਿੰਘ ਪ੍ਰਧਾਨ ਬਾਬਾ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ, ਗੁਰਬਚਨ ਸਿੰਘ ਰੀਹਲ, ਗੁਰਜੀਤ ਸਿੰਘ, ਗੋਪਾਲ ਚੰਦ ਜਾਂਗੜਾ, ਅਵਤਾਰ ਸਿੰਘ ਬਬਲੂ, ਚਰਨਜੀਤ ਸਿੰਘ ਰੀਹਲ, ਜਸਵਿੰਦਰ ਸਿੰਘ ਮੁੰਡੇ, ਨਵਜੋਤ ਸਿੰਘ, ਦਰਸ਼ਨ ਸਿੰਘ, ਮਨਵੀਰ ਸਿੰਘ, ਗੁਰਚਰਨ ਸਿੰਘ ਬਿੰਬਰਾ ਹਾਜ਼ਰ ਸਨ |