21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮਗਨਰੇਗਾ ਬਚਾਓ ਸੰਗਰਾਮ ਤਹਿਤ ਭਰਤਗੜ੍ਹ, ਬੜਾ ਪਿੰਡ ਤੇ ਅਵਾਨਕੋਟ 'ਚ ਕਾਂਗਰਸੀ ਨੇਤਾਵਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ <br/>

ਅਜੀਤ ਡੈਸਕ 21-01-2026
ਭਰਤਗੜ੍ਹ, 20 ਜਨਵਰੀ (ਜਸਬੀਰ ਸਿੰਘ ਬਾਵਾ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਬੜਾ ਪਿੰਡ, ਭਰਤਗੜ੍ਹ ਅਤੇ ਅਵਾਨਕੋਟ 'ਚ ਵੱਖ-ਵੱਖ ਰੈਲੀਆਂ ਦੌਰਾਨ ਮਗਨਰੇਗਾ ਕਾਮਿਆਂ ਨੂੰ ਕੇਂਦਰ ਸਰਕਾਰ ਵਲੋਂ ਉਕਤ ਯੋਜਨਾਵਾਂ 'ਚ ਕੀਤੇ ਜਾ ਰਹੇ ਬਦਲਾਅ ਅਤੇ ਜ਼ਰੂਰੀ ਮਸਲਿਆਂ ਬਾਰੇ ਜਾਗਰੂਕ ਕੀਤਾ | ਇਸੇ ਦੌਰਾਨ ਮੈਂਬਰ ਸੰਮਤੀ ਬਲਵਿੰਦਰ ਕੌਰ, ਗੁਰਨਾਮ ਸਿੰਘ ਸੈਣੀ, ਗੁਰਮੇਲ ਸਿੰਘ ਖ਼ਾਲਸਾ, ਕਾਂਗਰਸੀ ਨੁਮਾਇੰਦੇ ਤਰਸੇਮ ਸਿੰਘ ਮੰਗੂਵਾਲ, ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਇਨ੍ਹਾਂ ਕਾਮਿਆਂ ਦੇ ਹੱਕਾਂ ਪ੍ਰਤੀ ਉਤਸ਼ਾਹਿਤ ਕੀਤਾ | ਇਸ ਦੌਰਾਨ ਚੌਧਰੀ ਚਰਨਜੀਤ ਸਿੰਘ, ਚੌਧਰੀ ਸੁੱਚਾ ਸਿੰਘ, ਚੌਧਰੀ ਰਾਮ ਕਿਸ਼ਨ, ਸਾ: ਸਰਪੰਚ ਰਣਜੀਤ ਸਿੰਘ ਅਵਾਨਕੋਟ, ਗੁਰਨਾਮ ਸਿੰਘ ਝੱਜ, ਫ਼ੌਜੀ ਅਜਮੇਰ ਸਿੰਘ, ਵਾਈਸ ਚੇਅਰਮੈਨ ਬਲਵੀਰ ਸਿੰਘ ਭੱਟੀ, ਡਾ. ਪਰਮਜੀਤ ਸਿੰਘ ਬੇਲੀ, ਸਾ.ਸਰਪੰਚ ਮੋਹਣ ਸਿੰਘ ਭੁੱਲਰ, ਅਜੈਬ ਸਿੰਘ ਬੜਾ ਪਿੰਡ, ਮੰਗਤ ਰਾਮ, ਨਿਰਮਲ ਸਿੰਘ ਕਕਰਾਲਾ ਸਮੇਤ ਬੜਾ ਪਿੰਡ, ਸਰਸਾ ਨੰਗਲ ਅਤੇ ਭਰਤਗੜ੍ਹ ਸੰਮਤੀ ਜ਼ੋਨਾਂ 'ਚ ਸ਼ਾਮਿਲ ਪਿੰਡਾਂ ਦੇ ਮਗਨਰੇਗਾ ਕਾਮੇ ਮੌਜੂਦ ਸਨ |


ਪਿਛਲੀ ਖ਼ਬਰ ਹਰਜੋਤ ਸਿੰਘ ਬੈਂਸ ਨੇ ਗੈਂਗਸਟਰਾਂ ਖ਼ਿਲਾਫ਼ ਫੈਸਲਾਕੁੰਨ ਜੰਗ ਵਜੋਂ 'ਆਪ੍ਰੇਸ਼ਨ ਪ੍ਰਹਾਰ' ਦੀ ਕੀਤੀ ਸ਼ਲਾਘਾ <br/> ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਸਭਾ ਨੇ ਦੂਜ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।