21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬਾਵਾ ਲਾਲ ਦਿਆਲ ਜੀ ਦਾ 671ਵਾਂ ਪ੍ਰਕਾਸ਼ ਉਤਸਵ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 21-01-2026
ਮੰਡੀ ਗੋਬਿੰਦਗੜ੍ਹ, 20 ਜਨਵਰੀ (ਇਕਬਾਲਦੀਪ ਸੰਧੂ)-ਯੋਗੀਰਾਜ ਵੈਸ਼ਨਵਾਚਾਰੀਆ ਸਤਿਗੁਰੂ ਸ੍ਰੀ 1008 ਬਾਵਾ ਲਾਲ ਦਿਆਲ ਜੀ ਮਹਾਰਾਜ ਦਾ 671ਵਾਂ ਪ੍ਰਕਾਸ਼ ਉਤਸਵ ਸ੍ਰੀ ਬਾਬਾ ਲਾਲ ਦਿਆਲ ਟਰੱਸਟ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ | ਮੁਹੱਲਾ ਗੁਰੂ ਨਾਨਕ ਕਾਲੋਨੀ ਸਥਿਤ ਲਾਲ ਦੁਆਰਾ ਸਤਿਸੰਗ ਭਵਨ ਤੇ ਧਰਮਸ਼ਾਲਾ ਵਿਖੇ ਕਰਵਾਏ ਸਮਾਗਮ ਦੀ ਸ਼ੁਰੂਆਤ ਮੰਦਰ ਦੇ ਪੁਜਾਰੀ ਆਚਾਰਿਆ ਪੰਡਿਤ ਬਦਰੀ ਪ੍ਰਸਾਦ ਵਲੋਂ ਬਾਵਾ ਲਾਲ ਦਿਆਲ ਜੀ ਮਹਾਰਾਜ ਦੀ ਮੂਰਤੀ ਦਾ ਜਲ ਅਤੇ ਪੰਚਾਮਿ੍ਤ ਨਾਲ ਅਭਿਸ਼ੇਕ ਕਰਕੇ ਕੀਤੀ ਗਈ | ਉਪਰੰਤ ਮੰਦਰ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਮਿੱਤਲ ਤੇ ਸਾਵਿਤਰੀ ਮਿੱਤਲ ਵਲੋਂ ਰਸਮੀ ਪੂਜਾ-ਅਰਚਨਾ ਕੀਤੀ ਗਈ, ਜਦੋਂਕਿ ਹਵਨ ਯੱਗ ਦੌਰਾਨ ਮੁੱਖ ਮਹਿਮਾਨ ਗੀਤਾ ਵਿਜ ਅਤੇ ਸੁਪਰੀਮ ਗਰੁੱਪ ਦੇ ਜੀ.ਐੱਸ. ਰਾਏ ਨੇ ਆਹੂਤੀਆਂ ਭੇਟ ਕਰਨ ਮਗਰੋਂ ਦੀਵਾ ਜਗਾ ਕੇ ਸੰਕੀਰਤਨ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸ੍ਰੀ ਬਾਵਾ ਲਾਲ ਦਿਆਲ ਸੰਕੀਰਤਨ ਮੰਡਲ ਵਲੋਂ ਭਜਨਾਂ ਦੀ ਸੁੰਦਰ ਪ੍ਰਸਤੁਤੀ ਕੀਤੀ ਗਈ, ਜਿਸ ਵਿਚ ਊਸ਼ਾ ਕਵਾਤਰਾ, ਗੁੜੀਆ, ਸੁਮੇਧਾ ਭਾਰਤੀ, ਮੀਨੂ ਅਰੋੜਾ, ਦਵਿੰਦਰ ਸਚਦੇਵਾ, ਵਿਕਾਸ ਅਰੋੜਾ ਬਾਵਾ, ਨੀਲਮ ਭਾਟੀਆ ਅਤੇ ਈਸ਼ਾਨ ਸ਼ਰਮਾ ਨੇ ਭਜਨ ਗਾਇਣ ਕੀਤੇ | ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ ਨੇ ਮਹਿਮਾਨਾਂ ਨੂੰ ਬਾਵਾ ਲਾਲ ਦਿਆਲ ਜੀ ਦੇ ਨਾਮ ਦੀ ਪੱਗ ਬੰਨ੍ਹ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਵਿਚ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਸੁਰੇਸ਼ ਗੁਪਤਾ, ਯੱਗਿਆ ਦੱਤ ਵਧਵਾ, ਸੰਦੀਪ ਗੋਇਲ, ਅਨੰਦ ਮਿੱਤਲ, ਸੱਜਣ ਗੋਇਲ, ਜਗਦੀਸ਼ ਗੁਪਤਾ, ਮੰਦਰ ਪ੍ਰਧਾਨ ਦਰਸ਼ਨ ਲਾਲ, ਮੀਤ ਪ੍ਰਧਾਨ ਰਾਮਿੰਦਰ, ਨਰਿੰਦਰ ਭਾਟੀਆ, ਰਾਮੇਸ਼ ਕੁਮਾਰ ਭਾਟੀਆ, ਵਿਜੇ ਭਾਰਤੀ, ਸੁਭਾਸ਼ ਭਾਰਤੀ, ਅਮਿਤ ਅਰੋੜਾ, ਓਮ ਪ੍ਰਕਾਸ਼ ਭਾਰਤੀ, ਰੋਹਿਤ ਸ਼ਰਮਾ ਸ਼ੈਂਕੀ, ਅਮਿਤ ਸੰਦਲ, ਚਰਨਜੀਤ ਸਿੰਘ, ਅਨਿਲ ਧੀਮਾਨ ਲਾਲੀ ਆਦਿ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਸਭਾ ਨੇ ਦੂਜ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸ਼ਿਵ ਸ਼ਕਤੀ ਸਮਾਜ ਸੇਵਾ ਦਲ ਬਸੀ ਪਠਾਣਾਂ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।