29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਵਣ ਵਿਭਾਗ ਦੇ ਕਾਮੇ ਵਿਭਾਗੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਰਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ <br/>

ਪ੍ਰੇਮ ਕੁਮਾਰ, ਜੋਗਿੰਦਰ ਰਾਮ, ਰਾਜ ਕੁਮਾਰ ਤੇ ਅਸਵਨੀ ਕੁਮਾਰ ਆਦਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਉਨ੍ਹ ਾਂ ਦੇ ਹੱਕ 'ਚ ਸੁਣਾਏ ਫ਼ੈਸਲੇ ਦੀ ਕਾਪੀ ਦਿਖਾਉਂਦੇ ਹੋਏ | <br/> 02-01-2026
ਸ੍ਰੀ ਅਨੰਦਪੁਰ ਸਾਹਿਬ, 1 ਜਨਵਰੀ (ਕਰਨੈਲ ਸਿੰਘ)-ਵਣ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਵਿਖੇ 1997 ਤੋਂ ਆਰਜ਼ੀ ਤੌਰ 'ਤੇ ਕੰਮ ਕਰਦੇ ਪ੍ਰੇਮ ਕੁਮਾਰ ਵਾਸੀ ਪਿੰਡ ਮਹਿੰਦਲੀ, ਜੋਗਿੰਦਰ ਰਾਮ ਪਿੰਡ ਲਖੇੜ, ਅਸ਼ਵਨੀ ਕੁਮਾਰ ਤੇ ਰਾਮ ਕੁਮਾਰ ਵਾਸੀ ਮਹਿੰਦਲੀ ਖੁਰਦ ਅਤੇ ਬਲਾਰਮ ਵਾਸੀ ਪਿੰਡ ਝਿੰਜੜੀ ਆਦਿ ਨੇ ਸਥਾਨਕ ਪ੍ਰੈੱਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ ਲਗਾਇਆ ਕਿ ਵਿਭਾਗ ਵਲੋਂ 31 ਮਾਰਚ, 2023 ਨੂੰ ਤਿਆਰ ਕੀਤੀ ਆਰਜੀ ਸੀਨੀਅਰਤਾ ਸੂਚੀ 'ਚ ਉਨ ਾਂ ਦੀ ਸੀਨੀਅਰਤਾ ਨੂੰ ਅਣਡਿੱਠ ਕਰਕੇ ਉਨ ਾਂ ਤੋਂ ਬਾਅਦ ਵਿਭਾਗ 'ਚ ਲੱਗੇ ਕਾਮਿਆਂ ਨੂੰ ਪੱਕਾ ਕਰਕੇ ਉਨ ਾਂ ਨਾਲ ਵੱਡੀ ਬੇਇਨਸਾਫੀ ਕੀਤੀ ਗਈ ਹੈ | ਉਨ੍ਹ ਾਂ ਕਿਹਾ ਕਿ ਵਿਭਾਗ ਵਲੋਂ ਤਿਆਰ ਕੀਤੀ ਉਕਤ ਸੀਨੀਅਰਤਾ ਸੂਚੀ ਖਿਲਾਫ ਉਨ ਾਂ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਾਏ ਕੇਸ ਦਾ ਫੈਸਲਾ ਫਰਵਰੀ, 2024 'ਚ ਉਨ ਾਂ ਦੇ ਹੱਕ 'ਚ ਹੋ ਚੁੱਕਾ ਹੈ ਪਰ ਵਿਭਾਗ ਹਾਈਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਵੀ ਇਨਕਾਰੀ ਹੋ ਗਿਆ ਹੈ | ਉਨ ਾਂ ਦੋਸ਼ ਲਗਾਇਆ ਕਿ ਵਿਭਾਗ ਵਲੋਂ 2013 'ਚ ਲੱਗੇ ਕਾਮਿਆਂ ਨੂੰ 2023 ਤੱਕ ਦੀ ਸੀਨੀਅਰਤਾ ਸੂਚੀ ਬਣਾਕੇ ਪੱਕਾ ਕਰ ਦਿੱਤਾ ਗਿਆ, ਜਦੋਂ ਕਿ ਪੱਕੇ ਕੀਤੇ ਕਾਮਿਆਂ ਦੀ ਸਾਲ 2016-17, 2017-18 ਅਤੇ 2018-19 ਦੀ 3 ਸਾਲ ਦੀ ਬਰੈਕ ਨੂੰ ਵੀ ਅਣਡਿੱਠ ਕੀਤਾ ਹੈ | ਉਨ੍ਹ ਾਂ ਕਿਹਾ ਕਿ ਜਦੋਂ ਕਿ ਉਹ ਵਿਭਾਗ 'ਚ 1997 ਤੋਂ ਲੈ ਕੇ ਹੁਣ ਤੱਕ ਬਿਨ ਾਂ ਕਿਸੇ ਬਰੇਕ ਕੰਮ ਕਰਦੇ ਆ ਰਹੇ ਹਨ | ਉਨ੍ਹ ਾਂ ਕਿਹਾ ਕਿ ਉਨ ਾਂ ਨੁੂੰ ਪੱਕੇ ਕਰਨ ਦਾ 2006 ਦੇ ਵਾਅਦੇ ਨੁੰ ਵੀ ਵਿਭਾਗ ਨੇ ਨਹੀਂ ਮੰਨਿਆ | ਉਨ੍ਹ ਾਂ ਕਿਹਾ ਕਿ ਉਹ ਕਰੀਬ ਪਿਛਲੇ ਦੋ ਦਹਾਕਿਆਂ ਤੋਂ ਵਿਭਾਗ 'ਚ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਆ ਰਹੇ ਹਨ | ਉਨ੍ਹ ਾਂ ਮੰਗ ਕੀਤੀ ਕਿ ਸੀਨੀਆਰਤਾ ਸੂਚੀਆਂ ਦੀ ਪੜਤਾਲ ਆਪ ਵਲੋਂ ਕਰਵਾਈ ਜਾਵੇ ਅਤੇ 31 ਮਾਰਚ 2023 ਨੂੰ ਬਣਾਈ ਗਈ ਸੀਨੀਆਰਤਾ ਸੂਚੀਆਂ ਨੂੰ ਰੱਦ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ | ਜਦੋਂ ਇਸ ਸਬੰਧੀ ਵਣ ਵਿਭਾਗ ਦੇ ਸ੍ਰੀ ਅਨੰਦਪੁਰ ਸਾਹਿਬ ਰੇਂਜ ਅਫ਼ਸਰ ਰਾਜੀਵ ਕੁਮਾਰ ਨਾਲ ਸੰਪਰਕ ਕੀਤਾ ਗਿਆ, ਤਦ ਉਨ੍ਹ ਾਂ ਕਿਹਾ ਕਿ ਮਾਮਲੇ ਜ਼ਿਲ੍ਹ ਾ ਵਣ ਵਿਭਾਗ ਅਫ਼ਸਰ ਨਾਲ ਸਬੰਧਿਤ ਹੈ | ਇਸ ਸਬੰਧੀ ਜ਼ਿਲ੍ਹ ਾ ਵਣ ਵਿਭਾਗ ਅਫ਼ਸਰ ਰੂਪਨਗਰ ਕੰਵਰਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ, ਤਦ ਉਨ੍ਹ ਾਂ ਕਿਹਾ ਕਿ ਇਹ ਮਾਮਲਾ ਉਨ ਾਂ ਦੇ ਧਿਆਨ 'ਚ ਹੁਣੇ ਆਇਆ ਹੈ | ਉਹ ਸਬੰਧਿਤ ਕਰਮਚਾਰੀਆਂ

ਪਿਛਲੀ ਖ਼ਬਰ ਸ਼ਿਵ ਆਸ਼ਰਮ ਮੋਜੋਵਾਲ 'ਚ ਬਰਸੀ ਸਮਾਗਮ ਸ਼ੁਰੂ ਅਗਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਵਰਕਰ ਫੈਡਰੇਸ਼ਨ ਏਟਕ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।