10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਵਲੋਂ ਕੇਸਧਾਰੀ ਬੱਚਿਆਂ ਦਾ ਸਨਮਾਨ

ਚਾਉਕੇ , 9 ਸਤੰਬਰ ( ਮਨਜੀਤ ਸਿੰਘ ਘੜੈਲੀ )- ਲੰਬੇ ਸਮੇਂ ਤੋਂ ਸਮਾਜ ’ ਚ ਲੋਕ ਭਲਾਈ ਦੇ ਕੰਮ ਕਰ ਰਹੀ ਪ੍ਰਸਿੱਧ ਸੰਸਥਾ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਵਲੋਂ ਪਿੰਡ ਦੇ ਸਾਬਤ ਸੂਰਤ ਕੇਸਾਧਾਰੀ ਅਤੇ ਅੰਮ੍ਰਿਤਧਾਰੀ ਬੱਚਿਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਸ਼ਖਸੀਅਤ ਦੇ ਨਾਂ ’ ਤੇ ਇਸ ਸੰਸਥਾ ਦਾ ਨਾਂਅ ਰੱਖਿਆ ਗਿਆ ਹੈ , ਉਹ ਖੁਦ ਅੰਮ੍ਰਿਤਧਾਰੀ , ਪੜ੍ਹੇ - ਲਿਖੇ , ਵਹਿਮਾਂ ਭਰਮਾਂ , ਕਰਮ ਕਾਂਡਾਂ , ਨਸ਼ਿਆਂ ਤੋਂ ਰਹਿਤ ਗੁਰਮਤਿ ਨੂੰ ਪ੍ਰਣਾਏ ਹੋਏ ਸਨ ।

ਅਜੀਤ ਡੈਸਕ 10-09-2026
ਚਾਉਕੇ , 9 ਸਤੰਬਰ ( ਮਨਜੀਤ ਸਿੰਘ ਘੜੈਲੀ )- ਲੰਬੇ ਸਮੇਂ ਤੋਂ ਸਮਾਜ ’ ਚ ਲੋਕ ਭਲਾਈ ਦੇ ਕੰਮ ਕਰ ਰਹੀ ਪ੍ਰਸਿੱਧ ਸੰਸਥਾ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਵਲੋਂ ਪਿੰਡ ਦੇ ਸਾਬਤ ਸੂਰਤ ਕੇਸਾਧਾਰੀ ਅਤੇ ਅੰਮ੍ਰਿਤਧਾਰੀ ਬੱਚਿਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਸ਼ਖਸੀਅਤ ਦੇ ਨਾਂ ’ ਤੇ ਇਸ ਸੰਸਥਾ ਦਾ ਨਾਂਅ ਰੱਖਿਆ ਗਿਆ ਹੈ , ਉਹ ਖੁਦ ਅੰਮ੍ਰਿਤਧਾਰੀ , ਪੜ੍ਹੇ - ਲਿਖੇ , ਵਹਿਮਾਂ ਭਰਮਾਂ , ਕਰਮ ਕਾਂਡਾਂ , ਨਸ਼ਿਆਂ ਤੋਂ ਰਹਿਤ ਗੁਰਮਤਿ ਨੂੰ ਪ੍ਰਣਾਏ ਹੋਏ ਸਨ । ਪਿੰਡ ਦੇ ਸਰਪੰਚ ਹੁੰਦਿਆਂ ਵੀ ਉਹ ਅਜਿਹੇ ਗੁਰਮਤਿ ਸਮਾਗਮ ਕਰਵਾਇਆ ਕਰਦੇ ਸਨ । ਸੁਸਾਇਟੀ ਨੂੰ ਫਰਾਂਸ ਰਹਿੰਦੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਅਤੇ ਨੂੰਹ ਰੁਪਿੰਦਰ ਕੌਰ ਵਲੋਂ ਆਰਥਿਕ ਪੱਖ ਤੋਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ । ਸਮਾਗਮ ਦੀ ਸਮਾਪਤੀ ’ ਤੇ ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ , ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ , ਪੰਚ ਹਰਵਿੰਦਰ ਕੌਰ ਵਲੋਂ ਸੁਸਾਇਟੀ ਦੇ ਸਰਪ੍ਰਸਤ ਦਵਿੰਦਰ ਸਿੰਘ ਫਰਾਂਸ , ਪ੍ਰਧਾਨ ਦਵਿੰਦਰ ਸਿੰਘ ਕਾਲਾ , ਕੈਸ਼ੀਅਰ ਪ੍ਰਮਿੰਦਰ ਸਿੰਘ , ਧੀਰਾ ਸਿੰਘ , ਭੀਮ ਸਿੰਘ , ਹਰਵਿੰਦਰ ਸਿੰਘ , ਵਿੱਕੀ ਸਿੰਘ ਆਦਿ ਦਾ ਉਚੇਚੇ ਤੌਰ ’ ਤੇ ਧੰਨਵਾਦ ਕੀਤਾ ਗਿਆ । ਇਹ ਜਾਣਕਾਰੀ ਸੁਸਾਇਟੀ ਦੇ ਸਕੱਤਰ ਗੁਰਲਾਲ ਸਿੰਘ ਖਾਲਸਾ ਵਲੋਂ ਦਿੱਤੀ ਗਈ । ਪ੍ਰੈੱਸ ਕਲੱਬ ਸੰਗਤ ਵਲੋਂ ਰਜਨੀ ਸਿੰਗਲਾ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਸੰਗਤ ਮੰਡੀ , 9 ਸਤੰਬਰ ( ਸੁਖਤੇਜ ਧਾਲੀਵਾਲ )- ਬੀਤੇ ਕੱਲ੍ਹ ਰਾਮਾਂ ਮੰਡੀ ਤੋਂ ਅਜੀਤ ਦੇ ਸੀਨੀਅਰ ਪੱਤਰਕਾਰ ਤਰਸੇਮ ਕੁਮਾਰ ਸਿੰਗਲਾ ਦੀ ਧਰਮ - ਪਤਨੀ ਰਜਨੀ ਸਿੰਗਲਾ ਦੀ ਹੋਈ ਬੇਵਕਤੀ ਮੌਤ ’ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰੈੱਸ ਕਲੱਬ ਸੰਗਤ ਵਲੋਂ ਸਿੰਗਲਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ । ਇਸ ਮੌਕੇ ਪ੍ਰੈੱਸ ਕਲੱਬ ਸੰਗਤ ਦੇ ਪ੍ਰਧਾਨ ਧਰਮਪਾਲ ਸਿੰਘ ਗੁਰਥੜੀ , ਅੰਮ੍ਰਿਤਪਾਲ ਸ਼ਰਮਾ , ਦੀਪਕ ਸ਼ਰਮਾ , ਧਰਮਪਾਲ ਤੂਰ , ਮਨਜੀਤ ਸਿੰਘ ਨਰੂਆਣਾ , ਸੁਖਤੇਜ ਸਿੰਘ ਧਾਲੀਵਾਲ ਨੇ ਇਸ ਦੁੱਖ ਦੀ ਘੜੀ ਵਿਚ ਆਪਣੇ ਸਾਥੀ ਪੱਤਰਕਾਰ ਤਰਸੇਮ ਕੁਮਾਰ ਸਿੰਗਲਾ ਨਾਲ ਦਿਲੋਂ ਹਮਦਰਦੀ ਜਤਾਈ ਹੈ ।
ਪਿਛਲੀ ਖ਼ਬਰ ਸਹਾਰਾ ਸੰਸਥਾ ਨੇ ਬਜ਼ੁਰਗ ਬੇਸਹਾਰਾ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਗਲੀ ਖ਼ਬਰ ਐਸ. ਆਈ. ਆਰ. ਸੰਬੰਧੀ ਲਗਾਏ ਗਏ ਰੋਲ ਆਬਜ਼ਰਵਰ ਵਲੋਂ ਸਿਆਸੀ ਪਾਰਟੀਆਂ ਨਾਲ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।