ਪੁਲਿਸ ਪ੍ਰਸ਼ਾਸਨ ਨਾਗਰਿਕਾਂ ਨੂੰ ਭੈਅ-ਮੁਕਤ ਮਾਹੌਲ ਦੇਣ ਲਈ ਵਚਨਬੱਧ-ਐੱਸ.ਐੱਸ.ਪੀ
ਭੀਖੀ, 28 ਨਵੰਬਰ (ਬਲਕਾਰ ਸਿੰਘ ਸਹੋਤਾ)- ਪੁਲਿਸ ਥਾਣਾ ਭੀਖੀ ਦੇ ਥਾਣਾ ਮੁਖੀ ਗੁਰਮੇਲ ਸਿੰਘ ਤੇ ਸਮੂਹ ਸਟਾਫ਼ ਵਲੋਂ ਥਾਣਾ ਕੰਪਲੈਕਸ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਜਿਲ੍ਹੇ ’ਚ ਨਾਗਰਿਕਾਂ ਨੂੰ ਭੈਅ-ਮੁਕਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਭ
ਭੀਖੀ ਵਿਖੇ ਧਾਰਮਿਕ ਸਮਾਗਮ ਦੌਰਾਨ ਐੱਸ.ਐੱਸ.ਪੀ. ਨੂੰ ਸਨਮਾਨਿਤ ਕਰਦੇ ਹੋਏ ਥਾਣਾ ਮੁਖੀ ਤੇ ਸਟਾਫ਼। ਤਸਵੀਰ : ਬਲਕਾਰ ਸਿੰਘ ਸਹੋਤਾ
29-11-2026
ਭੀਖੀ, 28 ਨਵੰਬਰ (ਬਲਕਾਰ ਸਿੰਘ ਸਹੋਤਾ)- ਪੁਲਿਸ ਥਾਣਾ ਭੀਖੀ ਦੇ ਥਾਣਾ ਮੁਖੀ ਗੁਰਮੇਲ ਸਿੰਘ ਤੇ ਸਮੂਹ ਸਟਾਫ਼ ਵਲੋਂ ਥਾਣਾ ਕੰਪਲੈਕਸ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਜਿਲ੍ਹੇ ’ਚ ਨਾਗਰਿਕਾਂ ਨੂੰ ਭੈਅ-ਮੁਕਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਿੱਥੇ ਨਸ਼ਾ ਸਮਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥਣ ਲਈ ਬਲ ਦਾ ਪ੍ਰਯੋਗ ਕਰ ਰਹੀ ਹੈ ਉੱਥੇ ਨਸ਼ੇ ਦੀ ਲੱਤ ਦੇ ਸ਼ਿਕਾਰ ਨੌਜਵਾਨਾਂ ਦੀ ਜ਼ਿੰਦਗੀ ਲੀਹ ’ਤੇ ਲਿਆਉਣ ਲਈ ਉਨ੍ਹਾਂ ਦੇ ਇਲਾਜ ਦੇ ਨਾਲ-ਨਾਲ ਸਵੈ-ਰੁਜ਼ਗਾਰ ਲਈ ਵੀ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੱਗਦਾ ਹੈ ਕਿ ਖੰਡਰ ਥਾਵਾਂ ’ਤੇ ਨਸ਼ੇ ਦੀ ਵਰਤੋਂ ਹੋ ਰਹੀ ਹੈ ਜਾਂ ਸਮਾਜ ਵਿਰੋਧੀ ਅਨਸਰ ਉੱਥੇ ਆਸਰਾ ਲੈਂਦੇ ਹਨ, ਨੂੰ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਢਹਿ-ਢੇਰੀ ਕੀਤਾ ਜਾ ਰਿਹਾ ਹੈ। ਬ੍ਰਹਮ ਕੁਮਾਰੀ ਆਸ਼ਰਮ ਦੀ ਸੰਚਾਲਕਾ ਦੀਦੀ ਰੁਪਿੰਦਰ ਨੇ ਕਿਹਾ ਕਿ ਉਹ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਹਨ ਕਿ ਸਮਾਜ ’ਚ ਪੈਦਾ ਹੋ ਰਹੀਆਂ ਕੁਰੀਤੀਆਂ ਨੂੰ ਰੋਕਣ ਲਈ ਲੋਕਾਂ ਨੂੰ ਸਦਬੁੱਧੀ ਵਰਤੇ। ਸਮਾਗਮ ਨੂੰ ਮਾਰਕਿਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ ਅਤੇ ਨਸ਼ਾ ਮੁਕਤੀ ਮੋਰਚੇ ਦੇ ਆਗੂ ਗੁਰਮੇਜ ਸਿੰਘ ਸਮਾਓਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਈ ਥਾਣਿਆਂ ਦੇ ਮੁਖੀਆਂ ਤੋਂ ਇਲਾਵਾ ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀ, ਡਾ. ਗੁਰਤੇਜ ਸਿੰਘ ਸਮਾਓਂ, ਸਰਪੰਚ ਜਤਿੰਦਰ ਸਿੰਘ ਚਹਿਲ, ਰਿਸ਼ਵ ਸਿੰਗਲਾ, ਅਕਾਲੀ ਆਗੂ ਰਜਿੰਦਰ ਸਿੰਘ ਚਹਿਲ, ਗੁਰਇਕਬਾਲ ਸਿੰਘ ਬਾਲੀ, ਸਾਬਕਾ ਕੌਂਸਲਰ ਮੱਖਣ ਹਾਜੀ, ਕਿਸਾਨ ਆਗੂ ਜਗਜੀਤ ਸਿੰਘ ਧਲੇਵਾਂ, ਕੌਂਸਲਰ ਸੁਰੇਸ਼ ਕੁਮਾਰ, ਡਾ. ਹਰਬੰਸ ਸਿੰਘ ਜੱਸੜ, ਰਜਨੀਸ਼ ਸ਼ਰਮਾ, ਗੁਰਚਰਨ ਸਿੰਘ ਜਵੰਧਾ, ਬਲਜੀਤ ਰਿਸ਼ੀ ਖੀਵਾ ਖ਼ੁਰਦ, ਪ੍ਰਸ਼ੋਤਮ ਮੱਤੀ, ਡਾ. ਸੁਲਤਾਨ ਸ਼ਾਹ, ਗੁਰਜੀਤ ਸਿੰਘ ਬਵਰੇਕਾ, ਥਾਣੇਦਾਰ ਗੁਰਮੇਲ ਸਿੰਘ, ਮੁੱਖ ਮੁਨਸ਼ੀ ਮਨਦੀਪ ਸਿੰਘ, ਸਹਾਇਕ ਥਾਣੇਦਾਰ ਦਲਜੀਤ ਸਿੰਘ ਬੋਹਾ ਆਦਿ ਹਾਜ਼ਰ ਸਨ।