ਮਾਨਸਾ , 1 ਸਤੰਬਰ ( ਸ . ਰਿ .)- ਥਾਣਾ ਝੁਨੀਰ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਲਖਮੀਰਵਾਲਾ ਤੋਂ 7.20 ਗ੍ਰਾਮ ਅਤੇ ਥਾਣਾ ਸ਼ਹਿਰੀ -2 ਮਾਨਸਾ ਪੁਲਿਸ ਨੇ ਜਗਜੀਤ ਸਿੰਘ ਵਾਸੀ ਖਾਰਾ ਤੋਂ 2.50 ਗ੍ਰਾਮ ਚਿੱਟਾ ਅਤੇ ਬੁਢਲਾਡਾ ਪੁਲਿਸ ਨੇ ਹਰਗੋਪਾਲ ਸਿੰਘ ਵਾਸੀ ਅਹਿਮਦਪੁਰ ਤੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ । ਇਸੇ ਤਰ੍ਹਾਂ ਭੀਖੀ ਪੁਲਿਸ ਨੇ ਪ੍ਰਿੰਸ ਤੱਗੜ ਤੇ ਕਰਮਜੀਤ ਸਿੰਘ ਵਾਸੀ ਹੀਰੋ ਕਲਾਂ ਤੋਂ 300 ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਦੋਵਾਂ ਖ਼ਿਲਾਫ਼ ਬੀ . ਐਨ . ਐੱਸ . ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ