ਖ਼ੁਦਕੁਸ਼ੀ ਲਈ ਉਕਸਾਉਣ ਦੇ ਮੁਕੱਦਮੇ ’ਚੋਂ ਸਹੁਰਾ ਪਰਿਵਾਰ ਦੇ ਛੇ ਜਣੇ ਬਰੀ
ਬਠਿੰਡਾ, 28 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਖ਼ੁਦਕੁਸ਼ੀ ਲਈ ਉਕਸਾਉਣ ਦੇ ਕਰੀਬ 13 ਸਾਲ ਪੁਰਾਣੇ ਮੁਕੱਦਮੇ ਦਾ ਬਠਿੰਡਾ ਅਦਾਲਤ ਨੇ ਨਿਪਟਾਰਾ ਕਰਦਿਆਂ ਇਸ ਮਾਮਲੇ ‘ਚ ਨਾਮਜ਼ਦ ਸਹੁਰਾ ਪਰਿਵਾਰ ਦੇ ਛੇ ਜੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਆਪਣੇ ਪੁੱਤਰ ਨੂੰ ਖ਼ੁਦਕੁਸ਼ੀ ਖ਼ਾਤਰ ਮਜਬੂਰ ਕਰਨ ਲਈ ਉਸ ਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ‘ਤੇ ਦੋਸ਼ ਲਗਾਉਂਦੇ ਹੋਏ ਥਾਣਾ ਕੋਤਵਾਲੀ ਦੀ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਸੀ, ਜਿਸ ਦੇ ਆਧਾਰ ’ਤੇ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰ ਪ੍ਰੇਮ ਕੁਮਾਰ ਤੇ ਸਾਰਧਾ ਦੇਵੀ ਵਾਸੀਆਨ ਹਰਿਦੁਆਰ, ਸੰਤ ਰਾਮ, ਕੁਲਭੂਸ਼ਣ, ਹੀਨਾ ਰਾਣੀ ਵਾਸੀਆਨ ਮੌੜ ਮੰਡੀ ਅਤੇ ਚਿੰਕੀ ਗੋਇਲ ਵਾਸੀ ਅਬੋਹਰ ਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿਚ 1/10/2013 ਨੂੰ ਧਾਰਾ 306 ਆਈ.
ਬਠਿੰਡਾ, 28 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਖ਼ੁਦਕੁਸ਼ੀ ਲਈ ਉਕਸਾਉਣ ਦੇ ਕਰੀਬ 13 ਸਾਲ ਪੁਰਾਣੇ ਮੁਕੱਦਮੇ ਦਾ ਬਠਿੰਡਾ ਅਦਾਲਤ ਨੇ ਨਿਪਟਾਰਾ ਕਰਦਿਆਂ ਇਸ ਮਾਮਲੇ ‘ਚ ਨਾਮਜ਼ਦ ਸਹੁਰਾ ਪਰਿਵਾਰ ਦੇ ਛੇ ਜੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਆਪਣੇ ਪੁੱਤਰ ਨੂੰ ਖ਼ੁਦਕੁਸ਼ੀ ਖ਼ਾਤਰ ਮਜਬੂਰ ਕਰਨ ਲਈ ਉਸ ਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ‘ਤੇ ਦੋਸ਼ ਲਗਾਉਂਦੇ ਹੋਏ ਥਾਣਾ ਕੋਤਵਾਲੀ ਦੀ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਸੀ, ਜਿਸ ਦੇ ਆਧਾਰ ’ਤੇ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰ ਪ੍ਰੇਮ ਕੁਮਾਰ ਤੇ ਸਾਰਧਾ ਦੇਵੀ ਵਾਸੀਆਨ ਹਰਿਦੁਆਰ, ਸੰਤ ਰਾਮ, ਕੁਲਭੂਸ਼ਣ, ਹੀਨਾ ਰਾਣੀ ਵਾਸੀਆਨ ਮੌੜ ਮੰਡੀ ਅਤੇ ਚਿੰਕੀ ਗੋਇਲ ਵਾਸੀ ਅਬੋਹਰ ਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿਚ 1/10/2013 ਨੂੰ ਧਾਰਾ 306 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਇਸ ਮਾਮਲੇ ਵਿਚ ਨਾਮਜ਼ਦ ਧਿਰ ਵਲੋਂ ਆਪਣੇ ਕੇਸ ਦੀ ਪੈਰਵਾਈ ਲਈ ਹਰਪਿੰਦਰ ਸਿੰਘ ਸਿੱਧੂ ਨੂੰ ਆਪਣਾ ਵਕੀਲ ਮੁਕਰਰ ਕੀਤਾ ਗਿਆ ਸੀ, ਜਿੰਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਉੱਕਤ ਸਾਰੇ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ।