19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੱਝਾਂ ਨਾਲ ਭਰੀਆਂ ਪਿਕਅਪ ਗੱਡੀਆਂ ਨੂੰ ਲੋਕਾਂ ਨੇ ਕੀਤਾ ਕਾਬੂ

ਬਰੇਟਾ, 18 ਅਗਸਤ (ਪਾਲ ਸਿੰਘ ਮੰਡੇਰ)- ਨੇੜਲੇ ਪਿੰਡ ਦਿਆਲਪੁਰਾ ਦੇ ਲੋਕਾਂ ਨੇ ਸੁਚੇਤਤਾ ਦਿਖਾਉਂਦੇ ਹੋਏ ਮੱਝਾਂ ਨਾਲ ਭਰੀਆਂ 4 ਪਿਕਅਪ ਗੱਡੀਆਂ ਨੂੰ ਦਿਆਲਪੁਰਾ ਰੋਡ ਤੋਂ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਸਰਪੰਚ ਗੁਰਦੀਪ ਸਿੰਘ ਮੋਂਟੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਿਆਲਪੁਰਾ ਪਿੰਡ ਦੇ 2 ਕਿਸਾਨਾਂ ਦੀਆਂ ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਪਹਿਰੇ ਲਗਾਏ ਜਾ ਰਹੇ ਹਨ।

ਅਜੀਤ ਡੈਸਕ 19-08-2026
ਬਰੇਟਾ, 18 ਅਗਸਤ (ਪਾਲ ਸਿੰਘ ਮੰਡੇਰ)- ਨੇੜਲੇ ਪਿੰਡ ਦਿਆਲਪੁਰਾ ਦੇ ਲੋਕਾਂ ਨੇ ਸੁਚੇਤਤਾ ਦਿਖਾਉਂਦੇ ਹੋਏ ਮੱਝਾਂ ਨਾਲ ਭਰੀਆਂ 4 ਪਿਕਅਪ ਗੱਡੀਆਂ ਨੂੰ ਦਿਆਲਪੁਰਾ ਰੋਡ ਤੋਂ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਸਰਪੰਚ ਗੁਰਦੀਪ ਸਿੰਘ ਮੋਂਟੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਿਆਲਪੁਰਾ ਪਿੰਡ ਦੇ 2 ਕਿਸਾਨਾਂ ਦੀਆਂ ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਪਹਿਰੇ ਲਗਾਏ ਜਾ ਰਹੇ ਹਨ। ਰਾਤ ਪਹਿਰਾ ਦੇ ਰਹੇ ਲੋਕਾਂ ਨੇ ਬੁਢਲਾਡਾ ਤੋਂ ਬਰੇਟਾ ਵੱਲ ਜਾ ਰਹੀਆਂ 4 ਮੱਝਾਂ ਨਾਲ ਭਰੀਆਂ ਪਿਕਅਪ ਗੱਡੀਆਂ ਨੂੰ ਰੋਕਿਆ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਲੋਕ ਕਿਸੇ ਪਿੰਡ ’ਚੋਂ ਮੱਝਾਂ ਚੋਰੀ ਕਰ ਕੇ ਲਿਆਏ ਹਨ। ਉਨ੍ਹਾਂ ਤੁਰੰਤ ਬਰੇਟਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਮੱਝਾਂ ਸਮੇਤ ਗੱਡੀਆਂ ਨੂੰ ਪੁਲਿਸ ਹਵਾਲੇ ਕੀਤਾ। ਬਰੇਟਾ ਪੁਲਿਸ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਕਿਹਾ ਕਿ ਇਹ ਪਸ਼ੂ ਚੋਰੀ ਦੇ ਨਹੀਂ ਹਨ। ਇਨ੍ਹਾਂ ਪਸ਼ੂਆਂ ਦਾ ਮਾਲਕ ਆਸ਼ੂ ਕੁਮਾਰ ਡੇਅਰੀ ਵਾਲਾ ਬੁਢਲਾਡਾ ਦਾ ਮਾਲਕ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਪਿੰਡਾਂ ’ਚੋਂ ਪਸ਼ੂਆਂ ਦੀ ਖ਼ਰੀਦਦਾਰੀ ਕਰ ਕੇ ਦੂਜੇ ਸੂਬੇ ’ਚ ਵੇਚਦਾ ਹੈ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ- ਤਰਸੇਮ ਸਿੰਘ/ਇਆਲੀ ਅਗਲੀ ਖ਼ਬਰ 70ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।