19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

70ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ੁਰੂ

ਮਾਨਸਾ, 18 ਅਗਸਤ (ਰਾਵਿੰਦਰ ਸਿੰਘ ਰਵੀ)- 70ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਆਗਾਜ਼ ਇੱਥੇ ਵੱਖ-ਵੱਖ ਸਕੂਲਾਂ ’ਚ ਹੋ ਗਿਆ ਹੈ। ਫੁੱਟਬਾਲ ਅੰਡਰ-14 ਲੜਕਿਆਂ ’ਚ ਜੋਗਾ ਜੋਨ ਨੇ ਬੁਢਲਾਡਾ ਨੂੰ ਹਰਾਇਆ ਜਦਕਿ ਮੂਸਾ ਦੇ ਖਿਡਾਰੀਆਂ ਨੇ ਬੋਹਾ ਨੂੰ ਮਾਤ ਦਿੱਤੀ।

ਅਜੀਤ ਡੈਸਕ 19-08-2026
ਮਾਨਸਾ, 18 ਅਗਸਤ (ਰਾਵਿੰਦਰ ਸਿੰਘ ਰਵੀ)- 70ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਆਗਾਜ਼ ਇੱਥੇ ਵੱਖ-ਵੱਖ ਸਕੂਲਾਂ ’ਚ ਹੋ ਗਿਆ ਹੈ। ਫੁੱਟਬਾਲ ਅੰਡਰ-14 ਲੜਕਿਆਂ ’ਚ ਜੋਗਾ ਜੋਨ ਨੇ ਬੁਢਲਾਡਾ ਨੂੰ ਹਰਾਇਆ ਜਦਕਿ ਮੂਸਾ ਦੇ ਖਿਡਾਰੀਆਂ ਨੇ ਬੋਹਾ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਸਰਦੂਲਗੜ੍ਹ ਨੇ ਬਰੇਟਾ, ਬਾਸਕਟਬਾਲ ਅੰਡਰ-14 ਕੁੜੀਆਂ ’ਚ ਭੀਖੀ ਜੋਨ ਨੇ ਬਰੇਟਾ, ਜੋਗਾ ਜੋਨ ਨੇ ਮਾਨਸਾ, ਸਰਦੂਲਗੜ੍ਹ ਨੇ ਮੂਸਾ, ਅੰਡਰ-19 ਕੁੜੀਆਂ ’ਚ ਭੀਖੀ ਨੇ ਬੁਢਲਾਡਾ, ਮਾਨਸਾ ਨੇ ਝੁਨੀਰ ਅਤੇ ਸਰਦੂਲਗੜ੍ਹ ਨੇ ਮੂਸਾ ਜੋਨ ਨੂੰ ਪਛਾੜਿਆ। ਅੰਡਰ-14 ਹਾਕੀ ਕੁੜੀਆਂ ’ਚ ਮੂਸਾ ਨੇ ਬਰੇਟਾ, ਫਫੜੇ ਭਾਈਕੇ ਨੇ ਸਰਦੂਲਗੜ੍ਹ ਨੂੰ ਹਰਾਇਆ । ਅੰਡਰ-17 ਕੁੜੀਆਂ ’ਚ ਬਰੇਟਾ ਨੇ ਪਹਿਲਾ ਅਤੇ ਮੂਸਾ ਜੋਨ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਤੇ ਬਲਾਕ ਨੋਡਲ ਅਫ਼ਸਰ ਕੁਲਦੀਪ ਸਿੰਘ ਚਹਿਲ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਮੱਝਾਂ ਨਾਲ ਭਰੀਆਂ ਪਿਕਅਪ ਗੱਡੀਆਂ ਨੂੰ ਲੋਕਾਂ ਨੇ ਕੀਤਾ ਕਾਬੂ ਅਗਲੀ ਖ਼ਬਰ ਐੱਸ.ਕੇ.ਐੱਮ.ਦੇ ਨਾਂਅ ’ਤੇ ਚੰਡੀਗੜ੍ਹ ਧਰਨੇ ਲਈ ਨਹੀਂ ਬਣੀ ਸਰਬਸੰਮਤੀ-ਉਗਰਾਹਾਂ/ਅਰਾਈਆਂਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।