10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕੌਂਸਲ ਪ੍ਰਧਾਨ ਵਲੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ

ਬੁਢਲਾਡਾ, 9 ਅਗਸਤ (ਸਵਰਨ ਸਿੰਘ ਰਾਹੀ)- ਇੱਥੇ ਨਗਰ ਕੌਂਸਲ ਪ੍ਰਧਾਨ ਵਲੋਂ ਸੱਦੀ ਗਈ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਦਾ ਸਹਿਯੋਗ ਮੰਗਿਆ ਹੈ। ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੇ ਕਿਹਾ ਕਿ 15 ਦਿਨ ਪਹਿਲਾਂ ਨਗਰ ਕੌਂਸਲ ਦੀ ਨਵੀਂ ਟੀਮ ਵਲੋਂ ਆਪਣੇ ਅਹੁਦੇ ਸੰਭਾਲਣ ਤੋਂ ਬਾਅਦ ਸ਼ਹਿਰ ’ਚ ਕੂੜੇ ਅਤੇ ਸੀਵਰੇਜ ਦੇ ਮੇਨ ਹੋਲ਼ਾਂ ਦੀ ਸਫ਼ਾਈ ਕਰਵਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਹੋਇਆ ਹੈ।

ਬੁਢਲਾਡਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆ (ਹੇਠਾਂ) ਹਾਜ਼ਰੀਨ। ਤਸਵੀਰਾਂ : ਟੋਨੀ ਬੁਢਲਾਡਾ 10-08-2026
ਬੁਢਲਾਡਾ, 9 ਅਗਸਤ (ਸਵਰਨ ਸਿੰਘ ਰਾਹੀ)- ਇੱਥੇ ਨਗਰ ਕੌਂਸਲ ਪ੍ਰਧਾਨ ਵਲੋਂ ਸੱਦੀ ਗਈ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਦਾ ਸਹਿਯੋਗ ਮੰਗਿਆ ਹੈ। ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੇ ਕਿਹਾ ਕਿ 15 ਦਿਨ ਪਹਿਲਾਂ ਨਗਰ ਕੌਂਸਲ ਦੀ ਨਵੀਂ ਟੀਮ ਵਲੋਂ ਆਪਣੇ ਅਹੁਦੇ ਸੰਭਾਲਣ ਤੋਂ ਬਾਅਦ ਸ਼ਹਿਰ ’ਚ ਕੂੜੇ ਅਤੇ ਸੀਵਰੇਜ ਦੇ ਮੇਨ ਹੋਲ਼ਾਂ ਦੀ ਸਫ਼ਾਈ ਕਰਵਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਵਾਰਡ ਦੇ ਗਲੀ-ਮੁਹੱਲਿਆਂ ਦੇ ਮੋੜਾਂ ’ਤੇ ਕੂੜੇ ਦੇ ਡੰਪ ਲਗਾਉਣ ਦੀ ਬਜਾਏ ਆਪਣੇ ਘਰਾਂ ਦਾ ਕੂੜਾ ਨਗਰ ਕੌਂਸਲ ਦੀਆਂ ਟਰਾਲੀਆਂ ਅਤੇ ਹੋਰਨਾਂ ਕੂੜਾ ਚੁੱਕਣ ਵਾਲੇ ਸਾਧਨਾਂ ’ਚ ਹੀ ਪਾਉਣ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ ਕੂੜਾ ਚੁੱਕਣ ਲਈ 4 ਹੋਰ ਨਵੇਂ ਸਾਧਨਾਂ ਸਮੇਤ ਟਰੈਕਟਰ ਟਰਾਲੀ ਖ਼ਰੀਦੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਦੇ ਵਾਰਡਾਂ ’ਚੋਂ ਕੂੜਾ ਚੁੱਕਣ ’ਚ ਹੋਰ ਸੌਖ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ’ਚ ਰੋਜ਼ਾਨਾ ਵਰਤੋ ਦੀਆਂ ਚੀਜ਼ਾਂ ਨਾਲ ਲਿਆਂਦੇ ਗਏ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਨਾਲੀਆਂ ’ਚ ਸੁੱਟਣ ਦੀ ਬਜਾਏ ਇਕੱਠੇ ਕਰ ਕੇ ਅੱਗ ਲਗਾ ਦੇਣ ਤਾਂ ਜੋ ਸ਼ਹਿਰ ’ਚ ਸੀਵਰੇਜ ਬੰਦ ਦੀ ਮੁਸ਼ਕਲ ਨਾ ਸਕੇ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਲੋਕਾਂ ਵਲੋਂ ਦਿੱਤੇ ਸੁਝਾਵਾਂ ਅਨੁਸਾਰ ਸ਼ਹਿਰ ਦੇ ਕੁਝ ਸੰਵੇਦਨਸ਼ੀਲ ਇਲਾਕਿਆਂ ’ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ’ਤੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਟਿੰਕੂ ਕੁਮਾਰ, ਮੀਤ ਪ੍ਰਧਾਨ ਮਨਜੀਤ ਕੌਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਕੋਹਲੀ, ਮਾ. ਕੁਲਵੰਤ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਵਿਰਕ, ਬਲਵਿੰਦਰ ਸਿੰਘ ਬਿੰਦਰੀ, ਯਾਦਵਿੰਦਰ ਸਿੰਘ ਯਾਦੂ, ਰਾਜੂ ਘੰਡ, ਗੋਲਡੀ ਰਸਵੰਤਾ, ਸਤਨਾਮ ਸਿੰਘ ਚਾਵਰੀਆਂ, ਜੱਸੀ ਸੈਣੀ, ਸਾਬਕਾ ਕੌਂਸਲਰ ਪ੍ਰੇਮ ਗਰਗ, ਰਾਮਜੀਤ ਸਿੰਘ, ਅਵਤਾਰ ਸਿੰਘ ਹੌਲਦਾਰ, ਜਾਫ਼ਰ ਅਲੀ, ਕੁਲਦੀਪ ਸ਼ਮਾਰ, ਹਰਭਜਨ ਸਿੰਘ ਬੱਤਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗਊ ਵੰਸ਼ ਦੀ ਮ੍ਰਿਤਕ ਦੇਹ ਚੁਕਵਾਉਣ ਸਬੰਧੀ ਗਊ ਭਗਤਾਂ ਵਲੋਂ ਮੀਟਿੰਗ 111 ਦਿਨ ਲੰਘ ਜਾਣ ’ ਤੇ ਨਗਰ ਕੌਸ਼ਲ ਨੇ ਨਹੀਂ ਕੀਤਾ ਕ... ਅਗਲੀ ਖ਼ਬਰ ਭਾਜਪਾ ਨੇ ਬਲਾਕ ਨਥਾਣਾ ਵਿਚ ਤਿਰੰਗਾ ਯਾਤਰਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।