ਭਾਜਪਾ ਨੇ ਬਲਾਕ ਨਥਾਣਾ ਵਿਚ ਤਿਰੰਗਾ ਯਾਤਰਾ ਰੈਲੀ ਕੱਢੀ
ਨਥਾਣਾ, 9 ਅਗਸਤ (ਗੁਰਦਰਸ਼ਨ ਲੁੁੱਧੜ) : ਭਾਰਤੀ ਜਨਤਾ ਪਾਰਟੀ ਦੀ ਸਥਾਨਕ ਇਕਾਈ ਵਲੋਂ ਪਾਰਟੀ ਦੇ ਸੱਦੇ ’ਤੇ ਬਲਾਕ ਦੇ ਖੇਤਰ ਵਿਚ ਭੁੱਚੋ ਤੋਂ ਨਥਾਣਾ ਤੱਕ ਤਿਰੰਗਾ ਯਾਤਰਾ ਰੈਲੀ ਕੱਢੀ ਗਈ। ਪਾਰਟੀ ਦੇ ਨੌਜਵਾਨ ਆਗੂ ਐਡਵੋਕੇਟ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਹਰ ਖੇਤਰ ਦੀ ਤਰੱਕੀ ਅਤੇ ਵਿਕਾਸ ਵੱਲ ਵਧਿਆ ਹੈ।
ਬਲਾਕ ਨਥਾਣਾ ਦੇ ਖੇਤਰ ਵਿਚ ਭਾਰਤੀ ਜਨਤਾ ਪਾਰਟੀ ਦੀ ਤਿਰੰਗਾ ਯਾਤਰਾ ਰੈਲੀ ਵਿਚ ਸ਼ਾਮਿਲ ਪਾਰਟੀ ਵਰਕਰ। ਤਸਵੀਰ- ਗੁਰਦਰਸ਼ਨ ਲੁੁੱਧੜ
10-08-2026