11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਬਲੇਜ਼ਰ ਵੰਡੇ

ਅਜੀਤ ਡੈਸਕ 30-01-2026
ਚਾਉਕੇ, 29 ਜਨਵਰੀ (ਮਨਜੀਤ ਸਿੰਘ ਘੜੈਲੀ)-ਪਿੰਡ ਗਿੱਲ ਕਲਾਂ ਦੇ ਸੰਤੋਖ ਸਿੰਘ, ਦਰਸ਼ਨ ਸਿੰਘ ਗਿੱਲ, ਜਗਦੀਪ ਸਿੰਘ ਗਿੱਲ (ਕੈਨੇਡਾ ਵਾਲੇ) ਗੁਰਦੀਪ ਸਿੰਘ ਅਤੇ ਸਮੂਹ ਗਿੱਲ ਪਰਿਵਾਰ ਵਲੋਂ ਆਪਣੇ ਦੋਹਤੇ ਪ੍ਰੀਤਚੰਦਨ ਸਿੰਘ ਦੀ ਕੈਨੇਡਾ ਪੁਲਿਸ 'ਚ ਅਫ਼ਸਰ ਲੱਗਣ ਦੀ ਖੁਸ਼ੀ 'ਚ ਰਮਨਪ੍ਰੀਤ ਗੋਇਲ (ਹੈਡ-ਟੀਚਰ), ਸਰਪੰਚ ਹਰਬੰਸ ਸਿੰਘ ਅਤੇ ਐਸ. ਐਮ. ਸੀ. ਚੇਅਰਮੈਨ ਸਰਬਜੀਤ ਕੌਰ ਦੀ ਹਾਜ਼ਰੀ 'ਚ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗਿੱਲ ਕਲਾਂ ਦੇ 80 ਬੱਚਿਆਂ ਨੂੰ ਬਲੇਜ਼ਰ ਵੰਡੇ ਗਏ | ਇਸ ਸਮੇਂ ਸਮੂਹ ਸਟਾਫ਼ ਰੀਤਾ ਰਾਣੀ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ ਅਤੇ ਗੁਰਤੇਜ ਕੌਰ ਹਾਜ਼ਰ ਸਨ | ਸਮਾਗਮ ਦੀ ਸਮਾਪਤੀ ਸਮੇਂ ਸਕੂਲ ਮੁਖੀ ਰਮਨਪ੍ਰੀਤ ਗੋਇਲ ਅਤੇ ਸਮੂਹ ਸਟਾਫ਼ ਵਲੋਂ ਗਿੱਲ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਪਿੰਡ ਦੇ ਪਤਵੰਤੇ ਸੱਜਣ ਬਲਜੀਤ ਸਿੰਘ, ਗੁਰਮੇਲ ਸਿੰਘ ਅਤੇ ਜਗਸੀਰ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਪਤਾ ਹਸਪਤਾਲ 'ਚ ਦਰਸ਼ਨ ਸਿੰਘ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਰਾਹੀਂ ਹੋਈ ਸਫਲ ਸਰਜਰੀ ਅਗਲੀ ਖ਼ਬਰ ਬਰਨਾਲਾ ਰੋਡ 'ਤੇ ਟਰੈਫ਼ਿਕ ਨੂੰ ਵੰਨ-ਵੇਅ ਕਰਨ ਦੇ ਨਾਲ ਨਾਜਾਇਜ਼ ਕਬਜ਼ੇ ਹਟਵਾਏ ਜਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।