ਬਠਿੰਡਾ, 29 ਜਨਵਰੀ (ਪੱਤਰ ਪ੍ਰੇਰਕ)- ਮੌੜ ਮੰਡੀ ਦੇ ਨੇੜੇ ਪਿੰਡ ਸੁੱਖਾ ਸਿੰਘ ਵਾਲਾ ਦੇ ਰਹਿਣ ਵਾਲੇ 65 ਸਾਲਾ ਦਰਸ਼ਨ ਸਿੰਘ ਨੇ ਗੁਪਤਾ ਹਸਪਤਾਲ ਤੋਂ ਦੋਵੇਂ ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਦਰਸ਼ਨ ਸਿੰਘ ਅਨੁਸਾਰ ਹੁਣ ਉਹ ਜਿੱਥੇ ਆਸਾਨੀ ਨਾਲ ਤੁਰ ਸਕਦਾ ਹੈ, ਉੱਥੇ ਹੀ ਆਪਣਾ ਕੰਮਕਾਰ ਆਸਾਨੀ ਨਾਲ ਕਰ ਲੈਂਦਾ ਹੈ | ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਦੋਵੇਂ ਗੋਡਿਆਂ ਵਿਚ ਦਰਦ ਹੋਣ ਕਾਰਨ ਬਹੁਤ ਜ਼ਿਆਦਾ ਤਕਲੀਫ਼ ਸੀ, ਉਸ ਨੇ ਆਪਣੇ ਦੋਵੇਂ ਗੋਡਿਆਂ ਦਾ ਇਲਾਜ ਕਈ ਨਾਮੀ ਡਾਕਟਰਾਂ ਤੋਂ ਕਰਵਾਇਆ ਗਿਆ, ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਉਸ ਦੇ ਗੋਡਿਆਂ ਦਾ ਦਰਦ ਨਹੀਂ ਠੀਕ ਹੋਇਆ | ਜਦੋਂ ਉਸ ਨੂੰ ਪਤਾ ਲੱਗਿਆ ਕਿ ਬਠਿੰਡਾ ਦੇ ਪਾਵਰ ਹਾਊਸ ਰੋਡ ਵਿਖੇ ਸਥਿਤ ਗੁਪਤਾ ਹਸਪਤਾਲ 'ਚ ਰੋਬੋਟਿਕ ਸਰਜਰੀ ਸ਼ੁਰੂ ਹੋਈ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਡਾਕਟਰ ਮੋਹਿਤ ਗੁਪਤਾ ਕੋਲ ਪਹੁੰਚੇ | ਜਿੱਥੇ ਡਾ. ਮੋਹਿਤ ਗੁਪਤਾ ਨੇ ਉਨ੍ਹਾਂ ਦੇ ਟੈੱਸਟ ਕਰਵਾਉਣ ਤੋਂ ਬਾਅਦ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ | ਦਰਸ਼ਨ ਸਿੰਘ ਨੇ ਕਿਹਾ ਕਿ ਹੁਣ ਉਸ ਨੇ ਆਪਣੇ ਦੋਵੇਂ ਗੋਡਿਆਂ ਨੂੰ ਰੋਬੋਟਿਕ ਤਕਨੀਕ ਰਾਹੀਂ ਸਰਜਰੀ ਕਰਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਹੁਣ ਉਹ ਆਸਾਨੀ ਨਾਲ ਤੁਰ ਸਕਦਾ ਹੈ, ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪੇ੍ਰਸ਼ਾਨੀ ਨਹੀਂ ਹੈ | ਇਸ ਮੌਕੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ਵਿਚ ਅਤਿ ਆਧੁਨਿਕ ਜਾਂਨਸ਼ਨ ਐਂਡ ਜਾਂਨਸ਼ਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਕੀਤੀ ਜਾ ਰਹੀ ਹੈ | ਜਾਂਨਸ਼ਨ ਐਂਡ ਜਾਂਨਸ਼ਨ ਦਾ ਵੇਲਿਸ ਰੋਬੋਟ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ, ਜੋ ਕਿ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ | ਉਨ੍ਹਾਂ ਕਿਹਾ ਕਿ ਗੁਪਤਾ ਹਸਪਤਾਲ ਵਿਚ ਹੁਣ ਤੱਕ ਕਈ ਵੱਡੀ ਉਮਰ ਦੇ ਬਜ਼ੁਰਗਾਂ ਨੇ ਆਪਣੇ ਗੋਡਿਆ ਦੀ ਰੋਬੋਟਿਕ ਸਰਜਰੀ ਕਰਵਾਈ ਗਈ ਹੈ | ਜੋ ਕਿ ਆਸਾਨੀ ਨਾਲ ਤੁਰ ਸਕਦੇ ਹਨ, ਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ |