28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਵਲੋਂ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਵੱਡੀ ਕਾਰਵਾਈ

ਪੰਚਕੂਲਾ, 27 ਨਵੰਬਰ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ (ਡੀ. ਟੀ.

ਅਜੀਤ ਡੈਸਕ 28-11-2026
ਪੰਚਕੂਲਾ, 27 ਨਵੰਬਰ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ (ਡੀ. ਟੀ. ਪੀ.) ਬਬੀਤਾ ਗੁਪਤਾ ਦੀ ਅਗਵਾਈ ਵਿਚ ਵਿਭਾਗ ਦੀ ਟੀਮ ਵਲੋਂ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪਿੰਡ ਕਾਜਮਪੁਰ ਵਿਚ ਇਕ ਤੇ ਰਾਏਪੁਰ ਰਾਣੀ ਵਿਚ ਇਕ ਨਾਜਾਇਜ਼ ਕਾਲੋਨੀ ਵਿਰੁੱਧ ਢਾਹੁਣ ਦੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਕਾਲੋਨੀਆਂ ਦੇ ਸੜਕ ਨੈੱਟਵਰਕ, ਚਾਰਦੀਵਾਰੀ ਤੇ ਇਕ ਉਸਾਰੀ ਅਧੀਨ ਢਾਂਚੇ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਦੀ ਡਿਊਟੀ ਮੈਜਿਸਟ੍ਰੇਟ ਵਜੋਂ ਮੌਜੂਦਗੀ ਵਿਚ ਕੀਤੀ ਗਈ। ਇਸ ਮੌਕੇ ਰਜਤ ਸੈਣੀ ਐੱਸ. ਡੀ. ਈ. ਪੰਚਾਇਤੀ ਰਾਜ ਪੰਚਕੂਲਾ, ਡਿੰਪੀ ਰਾਠੀ ਸਹਾਇਕ ਨਗਰ ਯੋਜਨਾਕਾਰ ਤੇ ਭਾਰੀ ਪੁਲਿਸ ਬਲ ਵੀ ਮੌਜੂਦ ਸੀ। ਇਸ ਸੰਬੰਧੀ ਜ਼ਿਲ੍ਹਾ ਨਗਰ ਯੋਜਨਾਕਾਰ ਪੰਚਕੂਲਾ ਬਬੀਤਾ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਜਾਂ ਕਾਲੋਨੀ ਵਿਕਸਿਤ ਕਰਨ ਤੋਂ ਪਹਿਲਾਂ ਹਰਿਆਣਾ ਦੇ ਨਗਰ ਅਤੇ ਗ੍ਰਾਮ ਯੋਜਨਾ ਵਿਭਾਗ ਦੇ ਡਾਇਰੈਕਟਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਬਿਨਾਂ ਮਨਜ਼ੂਰੀ ਦੇ ਨਾਜਾਇਜ਼ ਉਸਾਰੀ ਕਰਦਾ ਜਾਂ ਕਾਲੋਨੀ ਵਿਕਸਿਤ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।
ਪਿਛਲੀ ਖ਼ਬਰ ਡੇਰਾਬੱਸੀ ਤਹਿਸੀਲ ਰੋਡ ‘ਤੇ ਬੇਤਰਤੀਬੀ ਪਾਰਕਿੰਗ ਖ਼ਿਲਾਫ਼ ਕਰਵਾਈ ਕਰਦਿਆਂ ਟ੍ਰੈਫ਼ਿਕ ਪੁਲਿਸ ਨੇ 36 ਵਾਹਨਾਂ ਦੇ ਕੱਟੇ ਚਲਾਨ ਅਗਲੀ ਖ਼ਬਰ ਡੇਢ ਮਹੀਨੇ ਬਾਅਦ ਵੀ ਲਾਲੜੂ-ਧਰਮਗੜ੍ਹ ਸੜਕ ਦਾ 70 ਫੀਸਦੀ ਕੰਮ ਅਧੂਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।