28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਹਵਾਈ ਹਮਲੇ ਦੀ ਚਿਤਾਵਨੀ ਮਿਲਦਿਆਂ ਹੀ ਕਿਵੇਂ ਹੋਵੇਗੀ ਕਾਰਵਾਈ? ਚੰਡੀਗੜ੍ਹ ’ਚ ਮੌਕ ਡਰਿੱਲ ਰਾਹੀਂ ਪਰਖੀਆਂ ਤਿਆਰੀਆਂ

ਚੰਡੀਗੜ੍ਹ, 27 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ’ਚ ਸ਼ੁੱਕਰਵਾਰ ਸ਼ਾਮ 7 ਵਜੇ ਅਚਾਨਕ ਖ਼ਤਰੇ ਦੇ ਸਾਇਰਨ ਗੂੰਜੇ, ਬੱਤੀਆਂ ਬੁਝਾ ਦਿੱਤੀਆਂ ਗਈਆਂ ਅਤੇ 20 ਮਿੰਟ ਤੱਕ ਬਲੈਕ-ਆਊਟ ਰਿਹਾ। ਇਹ ਕਿਸੇ ਅਸਲ ਹਵਾਈ ਹਮਲੇ ਦੀ ਸਥਿਤੀ ਨਹੀਂ, ਸਗੋਂ ਅਜਿਹੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਰਵਾਈ ਗਈ ਸਿਵਲ ਡਿਫੈਂਸ ਦੀ ਮੌਕ ਡਰਿੱਲ ਸੀ।

ਅਜੀਤ ਡੈਸਕ 28-11-2026
ਚੰਡੀਗੜ੍ਹ, 27 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ’ਚ ਸ਼ੁੱਕਰਵਾਰ ਸ਼ਾਮ 7 ਵਜੇ ਅਚਾਨਕ ਖ਼ਤਰੇ ਦੇ ਸਾਇਰਨ ਗੂੰਜੇ, ਬੱਤੀਆਂ ਬੁਝਾ ਦਿੱਤੀਆਂ ਗਈਆਂ ਅਤੇ 20 ਮਿੰਟ ਤੱਕ ਬਲੈਕ-ਆਊਟ ਰਿਹਾ। ਇਹ ਕਿਸੇ ਅਸਲ ਹਵਾਈ ਹਮਲੇ ਦੀ ਸਥਿਤੀ ਨਹੀਂ, ਸਗੋਂ ਅਜਿਹੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਰਵਾਈ ਗਈ ਸਿਵਲ ਡਿਫੈਂਸ ਦੀ ਮੌਕ ਡਰਿੱਲ ਸੀ। ਇਸ ਦੌਰਾਨ ਸ਼ਹਿਰ ਦੇ 35 ਚੋਣਵੇਂ ਸਥਾਨਾਂ ’ਤੇ ਏਅਰ ਰੇਡ ਚਿਤਾਵਨੀ ਸਾਇਰਨ ਵਜਾ ਕੇ ਲੋਕਾਂ ਨੂੰ ਸੁਚੇਤ ਕਰਨ, ਬਲੈਕ-ਆਊਟ ਤੇ ਐਮਰਜੈਂਸੀ ਸੇਵਾਵਾਂ ਦੀ ਕਾਰਜਪ੍ਰਣਾਲੀ ਨੂੰ ਪਰਖਿਆ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਹੋਏ ਇਸ ਅਭਿਆਸ ਵਿਚ ਅੱਗ ਬੁਝਾਉਣ, ਤਲਾਸ਼ੀ, ਬਚਾਅ ਤੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ। ਯੂ. ਟੀ. ਪ੍ਰਸ਼ਾਸਨ ਵਲੋਂ ਮੌਕ ਡਰਿੱਲ ਦੌਰਾਨ ਸੈਕਟਰ-22 ਸਥਿਤ ਸਰਕਾਰੀ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ ਵਿਚ ਵਿਸ਼ੇਸ਼ ਤੌਰ ’ਤੇ ਵੱਖ-ਵੱਖ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦਾ ਅਭਿਆਸ ਕੀਤਾ ਗਿਆ। ਇਸ ਵਿਚ ਅੱਗ ਲੱਗਣ ਦੀ ਸਥਿਤੀ ਵਿਚ ਅੱਗ ਬੁਝਾਉਣ, ਪ੍ਰਭਾਵਿਤ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਉਣ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਦੁਹਰਾਇਆ ਗਿਆ। ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਸਬੰਧੀ ਪ੍ਰਬੰਧਾਂ ਦੀ ਵੀ ਪਰਖ ਕੀਤੀ ਗਈ। 35 ਥਾਵਾਂ ’ਤੇ ਵਜੇ ਏਅਰ ਰੇਡ ਚਿਤਾਵਨੀ ਸਾਇਰਨ ਸ਼ਹਿਰ ਦੇ ਸਾਰੇ 35 ਨਿਰਧਾਰਿਤ ਸਥਾਨਾਂ ’ਤੇ ਏਅਰ ਰੇਡ ਚਿਤਾਵਨੀ ਸਾਇਰਨ ਵਜਾਏ ਗਏ। ਅਭਿਆਸ ਦੀ ਸ਼ੁਰੂਆਤ ਦੋ ਮਿੰਟ ਤੱਕ ਉੱਚੀ ਤੇ ਹੌਲੀ ਆਵਾਜ਼ ਵਾਲੇ ਸਾਇਰਨ ਵਜਾ ਕੇ ਕੀਤੀ ਗਈ। ਇਸ ਦਾ ਮਕਸਦ ਹਵਾਈ ਹਮਲੇ ਵਰਗੀ ਕਿਸੇ ਸੰਭਾਵੀ ਸਥਿਤੀ ਵਿਚ ਲੋਕਾਂ ਨੂੰ ਖ਼ਤਰੇ ਬਾਰੇ ਸੁਚੇਤ ਕਰਨ ਵਾਲੀ ਪ੍ਰਣਾਲੀ ਦੀ ਕਾਰਜਕੁਸ਼ਲਤਾ ਪਰਖਣਾ ਸੀ। ਸਾਇਰਨ ਵੱਜਣ ਤੋਂ ਬਾਅਦ ਬਲੈਕ-ਆਊਟ ਦੀ ਪ੍ਰਕਿਰਿਆ ਵੀ ਅਮਲ ਵਿਚ ਲਿਆਂਦੀ ਗਈ, ਤਾਂ ਜੋ ਇਹ ਦੇਖਿਆ ਜਾ ਸਕੇ ਕਿ ਐਮਰਜੈਂਸੀ ਦੌਰਾਨ ਸ਼ਹਿਰ ਵਿਚ ਰੌਸ਼ਨੀ ਬੰਦ ਕਰਨ ਸਬੰਧੀ ਪ੍ਰਬੰਧ ਕਿਵੇਂ ਕੰਮ ਕਰਦੇ ਹਨ। ਸ਼ਾਮ 7 ਤੋਂ 7.20 ਵਜੇ ਤੱਕ ਬੰਦ ਰਹੀ ਬਿਜਲੀ ਮੌਕ ਡਰਿੱਲ ਦੇ ਹਿੱਸੇ ਵਜੋਂ ਚੰਡੀਗੜ੍ਹ ਵਿਚ ਸ਼ਾਮ 7 ਵਜੇ ਤੋਂ 7.20 ਵਜੇ ਤੱਕ ਬਿਜਲੀ ਬੰਦ ਰੱਖੀ ਗਈ। ਸੈਕਟਰ-22 ਵਿਚ ਬਲੈਕ-ਆਊਟ ਦੇ ਨਾਲ ਏਅਰ ਰੇਡ ਚਿਤਾਵਨੀ ਸਾਇਰਨ ਵੀ ਵੱਜਦੇ ਰਹੇ। ਇਸ ਅਭਿਆਸ ਰਾਹੀਂ ਬਿਜਲੀ ਬੰਦ ਕਰਨ ਅਤੇ ਚਿਤਾਵਨੀ ਪ੍ਰਣਾਲੀ ਨੂੰ ਸਰਗਰਮ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ। ਇਸ ਦੇ ਨਾਲ ਹੀ ਇਹ ਵੀ ਪਰਖਿਆ ਗਿਆ ਕਿ ਅਜਿਹੇ ਹਾਲਾਤ ਵਿਚ ਲੋਕਾਂ ਨੂੰ ਚਿਤਾਵਨੀ ਦੇਣ ਤੇ ਐਮਰਜੈਂਸੀ ਸੇਵਾਵਾਂ ਨੂੰ ਕਾਰਵਾਈ ਲਈ ਤਿਆਰ ਕਰਨ ਵਿਚ ਕਿੰਨਾ ਤਾਲਮੇਲ ਰਹਿੰਦਾ ਹੈ। ਚਾਅ ਤੇ ਰਾਹਤ ਕਾਰਜਾਂ ਦੀ ਤਿਆਰੀ ਪਰਖਣ ’ਤੇ ਜ਼ੋਰ ਮੌਕ ਡਰਿੱਲ ਦਾ ਇਕ ਅਹਿਮ ਹਿੱਸਾ ਅੱਗ ਬੁਝਾਉਣ ਤੋਂ ਲੈ ਕੇ ਜ਼ਖ਼ਮੀਆਂ ਨੂੰ ਬਚਾਉਣ ਤੱਕ ਦੀ ਪ੍ਰਕਿਰਿਆ ਦਾ ਅਭਿਆਸ ਕਰਨਾ ਸੀ। ਕਿਸੇ ਹਵਾਈ ਹਮਲੇ ਜਾਂ ਹੋਰ ਵੱਡੀ ਐਮਰਜੈਂਸੀ ਦੌਰਾਨ ਇਮਾਰਤਾਂ ਵਿਚ ਫਸੇ ਲੋਕਾਂ ਦੀ ਤਲਾਸ਼ੀ, ਉਨ੍ਹਾਂ ਨੂੰ ਬਾਹਰ ਕੱਢਣ ਅਤੇ ਮੁੱਢਲੀ ਸਹਾਇਤਾ ਦੇਣ ਵਰਗੇ ਕੰਮਾਂ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਅਤੇ ਆਵਾਜਾਈ ਤੇ ਭੀੜ ਨੂੰ ਕਾਬੂ ਕਰਨ ਵਰਗੀਆਂ ਐਮਰਜੈਂਸੀ ਗਤੀਵਿਧੀਆਂ ਨੂੰ ਵੀ ਅਭਿਆਸ ਵਿਚ ਸ਼ਾਮਿਲ ਕੀਤਾ। ਪ੍ਰਸ਼ਾਸਨ ਵਲੋਂ ਕਰਵਾਏ ਇਸ ਅਭਿਆਸ ਦਾ ਮੁੱਖ ਉਦੇਸ਼ ਸੰਕਟ ਦੀ ਘੜੀ ਵਿਚ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਵਿਚਕਾਰ ਤਾਲਮੇਲ ਨੂੰ ਪਰਖਣਾ ਸੀ। ਅਜਿਹੀ ਸਥਿਤੀ ਵਿਚ ਸਾਇਰਨ ਰਾਹੀਂ ਲੋਕਾਂ ਨੂੰ ਸਮੇਂ ਸਿਰ ਸੁਚੇਤ ਕਰਨਾ, ਬਲੈਕ-ਆਊਟ ਲਾਗੂ ਕਰਨਾ, ਬਚਾਅ ਟੀਮਾਂ ਨੂੰ ਸਰਗਰਮ ਕਰਨਾ ਤੇ ਜ਼ਖ਼ਮੀਆਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣਾ ਅਹਿਮ ਹੁੰਦਾ ਹੈ। ਇਸ ਮੌਕ ਡਰਿੱਲ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੰਭਾਵੀ ਹਵਾਈ ਹਮਲੇ ਅਤੇ ਹੋਰ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਆਪਣੀ ਤਿਆਰੀ ਦਾ ਜਾਇਜ਼ਾ ਲਿਆ।
ਪਿਛਲੀ ਖ਼ਬਰ ਟਿਕਟ ਨਾ ਮਿਲਣ ਕਾਰਨ ਭਾਜਪਾ ’ਚ ਉੱਠਣ ਲੱਗੇ ਬਗ਼ਾਵਤੀ ਸੁਰ, ਅਨਿਲ ਦੂਬੇ ਤੇ ਮੋਨਿਕਾ ਭੰਡੂਲਾ ਨੇ ਦਿੱਤਾ ਅਸਤੀਫ਼ਾ ਆਜ਼ਾਦ ਉਮ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਰੀਅਨ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਮੋਬਾਈਲ ਫ਼ੋਨ ਫੋਰੈਂਸਿਕ ਜਾਂਚ ਲਈ ਭੇਜਿਆ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।