25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਪੀਣ ਵਾਲੇ ਪਾਣੀ ’ਚ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ ਕੀਤੀ ਖੋਜ ਨੂੰ ਮਿਲਿਆ ਪੇਟੈਂਟ

ਚੰਡੀਗੜ੍ਹ, 24 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਵਿਗਿਆਨੀਆਂ ਨੇ ਪੀਣ ਵਾਲੇ ਪਾਣੀ ਵਿਚ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਦੀ ਪਛਾਣ ਕਰਨ ਲਈ ਕੁਆਂਟਮ ਡਾਟ ਆਧਾਰਿਤ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਇਸ ਨਵੀਨਤਮ ਤਕਨੀਕ ਨੂੰ ਭਾਰਤੀ ਪੇਟੈਂਟ ਵੀ ਪ੍ਰਾਪਤ ਹੋ ਗਿਆ ਹੈ।

ਅਜੀਤ ਡੈਸਕ 25-11-2026
ਚੰਡੀਗੜ੍ਹ, 24 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਵਿਗਿਆਨੀਆਂ ਨੇ ਪੀਣ ਵਾਲੇ ਪਾਣੀ ਵਿਚ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਦੀ ਪਛਾਣ ਕਰਨ ਲਈ ਕੁਆਂਟਮ ਡਾਟ ਆਧਾਰਿਤ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਇਸ ਨਵੀਨਤਮ ਤਕਨੀਕ ਨੂੰ ਭਾਰਤੀ ਪੇਟੈਂਟ ਵੀ ਪ੍ਰਾਪਤ ਹੋ ਗਿਆ ਹੈ। ਇਸ ਤਕਨੀਕ ਰਾਹੀਂ ਫਲੋਰੋਸੈਂਟ ਸੰਕੇਤਾਂ ਦੀ ਮਦਦ ਨਾਲ ਪਾਣੀ ਵਿਚ ਮੌਜੂਦ ਹਾਨੀਕਾਰਕ ਬੈਕਟੀਰੀਆ ਦੀ ਪਛਾਣ ਕੀਤੀ ਜਾ ਸਕੇਗੀ। ਇਸ ਨਾਲ ਪਾਣੀ ਵਿਚ ਮੌਜੂਦ ਸੂਖਮ ਜੀਵਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਲਗਾਉਣਾ ਤੇਜ਼ ਅਤੇ ਆਸਾਨ ਹੋ ਸਕਦਾ ਹੈ। ਇਸ ਖੋਜ ਦੀ ਅਗਵਾਈ ਪੀ.ਯੂ ਦੇ ਯੂ.ਆਈ.ਪੀ.ਐਸ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੁਰਪਾਲ ਸਿੰਘ ਅਤੇ ਸਾਬਕਾ ਪ੍ਰੋ. ਭੁਪਿੰਦਰ ਸਿੰਘ ਭੂਪ ਨੇ ਕੀਤੀ। ਖੋਜ ਟੀਮ ਵਿਚ ਯੂ.ਆਈ.ਪੀ.ਐਸ ਦੀ ਤਰਨਵੀਰ ਕੌਰ ਅਤੇ ਡਾ. ਅੰਜਲੀ ਪੰਤ ਦੇ ਨਾਲ-ਨਾਲ ਐਲ.ਪੀ.ਯੂ ਦੇ ਡਾ. ਆਸ਼ੀਸ਼ ਸੁੱਤੀ ਵੀ ਸ਼ਾਮਲ ਸਨ। ਇਸ ਤਕਨੀਕ ਨੂੰ ਭਾਰਤੀ ਪੇਟੈਂਟ ਨੰਬਰ ਦਿੱਤਾ ਗਿਆ। ਇਸ ਤਕਨੀਕ ਵਿਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਕੱਚ ਦੀ ਸਤਹਾ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਹਾਨੀਕਾਰਕ ਬੈਕਟੀਰੀਆ ਨੂੰ ਆਪਣੇ ਨਾਲ ਜੋੜ ਲੈਂਦੀ ਹੈ। ਇਸ ਤੋਂ ਬਾਅਦ ਫਲੋਰੋਸੈਂਟ ਕੁਆਂਟਮ ਡਾਟਸ ਦੀ ਮਦਦ ਨਾਲ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲਗਾਇਆ ਜਾਂਦਾ ਹੈ। ਇਹ ਬੈਕਟੀਰੀਆ ਗੈਸਟਰੋਇੰਟੈਸਟਾਈਨਲ ਇਨਫੈਕਸ਼ਨ ਅਤੇ ਜਲ-ਜਨਿਤ ਬਿਮਾਰੀਆਂ ਦਾ ਇਕ ਪ੍ਰਮੁੱਖ ਕਾਰਨ ਹੈ। ਵਿਗਿਆਨੀਆਂ ਅਨੁਸਾਰ ਪਾਣੀ ਵਿਚ ਮੌਜੂਦ ਬੈਕਟੀਰੀਆ ਦਾ ਪਤਾ ਸਿਰਫ਼ ਦੇਖ ਕੇ, ਸੁੰਘ ਕੇ ਜਾਂ ਸੁਆਦ ਦੇ ਆਧਾਰ ’ਤੇ ਨਹੀਂ ਲਗਾਇਆ ਜਾ ਸਕਦਾ। ਅਜਿਹੀ ਸਥਿਤੀ ਵਿਚ ਇਹ ਤਕਨੀਕ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇੱਕ ਲਾਭਦਾਇਕ ਵਿਕਲਪ ਸਾਬਤ ਹੋ ਸਕਦੀ ਹੈ। ਇਹ ਤਕਨੀਕ ਪੀਣ ਵਾਲੇ ਪਾਣੀ ਦੀ ਨਿਗਰਾਨੀ, ਜਨਤਕ ਸਿਹਤ ਸੁਰੱਖਿਆ ਅਤੇ ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ਵਿਚ ਲਾਭਦਾਇਕ ਸਾਬਤ ਹੋ ਸਕਦੀ ਹੈ। ਜਿੱਥੇ ਪਾਣੀ ਵਿਚ ਸੂਖਮ ਜੀਵਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਸਮੇਂ ਸਿਰ ਪਤਾ ਲਗਾਉਣਾ ਬੇਹੱਦ ਜ਼ਰੂਰੀ ਹੈ।
ਪਿਛਲੀ ਖ਼ਬਰ ਚੰਡੀਗੜ੍ਹ ਦੇ ਸਕੂਲੀ ਵਿਦਿਆਰਥੀਆਂ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ’ਚ ਜਿੱਤ ਰੱਖੀ ਬਰਕਰਾਰ ਅਗਲੀ ਖ਼ਬਰ ਮਾਈ ਭਾਰਤ ਨੇ ਜ਼ਿਲ੍ਹਾ ਪੱਧਰੀ ਪੇਸ਼ਕਾਰੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।