25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮਾਈ ਭਾਰਤ ਨੇ ਜ਼ਿਲ੍ਹਾ ਪੱਧਰੀ ਪੇਸ਼ਕਾਰੀ ਮੁਕਾਬਲਾ ਕਰਵਾਇਆ

ਐੱਸ. ਏ.

ਅਜੀਤ ਡੈਸਕ 25-11-2026
ਐੱਸ. ਏ. ਐੱਸ. ਨਗਰ, 24 ਨਵੰਬਰ (ਪ੍ਰੋ. ਅਵਤਾਰ ਸਿੰਘ)- ਮਾਈ ਭਾਰਤ ਮੁਹਾਲੀ ਵਲੋਂ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ (ਵੀ. ਬੀ. ਵਾਈ. ਐੱਲ. ਡੀ.)-2027 ਤਹਿਤ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਪੇਸ਼ਕਾਰੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੌਜਵਾਨਾਂ ਨੇ ‘ਭਵਿੱਖ ਦਾ ਸ਼ਾਸਨ, ਸ਼ਹਿਰੀ ਪਰਿਵਰਤਨ ਅਤੇ ਨਾਗਰਿਕ ਸੇਵਾਵਾਂ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਮੁਕਾਬਲੇ ਦੌਰਾਨ ਭਾਗੀਦਾਰਾਂ ਨੇ 5-5 ਮਿੰਟ ਦੀਆਂ ਪੇਸ਼ਕਾਰੀਆਂ ਪੰਜ ਮੈਂਬਰੀ ਜੱਜਾਂ ਦੇ ਪੈਨਲ ਸਾਹਮਣੇ ਦਿੱਤੀਆਂ, ਜਿਸ ਦਾ ਗਠਨ ਡਿਪਟੀ ਕਮਿਸ਼ਨਰ ਮੁਹਾਲੀ ਅਦਿੱਤਿਆ ਡਚਲਵਾਲ ਵਲੋਂ ਕੀਤਾ ਗਿਆ ਸੀ। ਇਸ ਮੁਕਾਬਲੇ ‘ਚ ਸ਼ੋਭਨਾ ਨੇ ਪਹਿਲਾ, ਲਾਵਨਿਆ ਭੂਰੀਆ ਨੇ ਦੂਜਾ, ਮੁਸਕਾਨ ਨੇ ਤੀਜਾ, ਅਭਿਸਪਿਤ ਬਾਜਪਾਈ ਨੇ ਚੌਥਾ, ਅਨੁਸ਼ਾ ਜੋਸ਼ੀ ਨੇ ਪੰਜਵਾਂ ਅਤੇ ਅਨਮੋਲ ਠਾਕੁਰ ਨੇ ਛੇਵਾਂ ਸਥਾਨ ਹਾਸਿਲ ਕੀਤਾ। ਇਹ ਸਾਰੇ ਛੇ ਜੇਤੂ ਹੁਣ ਰਾਜ ਪੱਧਰੀ ਪੇਸ਼ਕਾਰੀ ਮੁਕਾਬਲੇ ‘ਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਰਾਸ਼ਟਰੀ ਯੁਵਾ ਮਹਾਂਉਤਸਵ ਦੇ ਪੁਨਰ-ਗਠਿਤ ਰੂਪ ਵਜੋਂ ਸ਼ੁਰੂ ਕੀਤੇ ਗਏ ਵੀ. ਬੀ. ਵਾਈ. ਐੱਲ. ਡੀ.-2027 ਦਾ ਉਦੇਸ਼ ਨੌਜਵਾਨਾਂ ‘ਚ ਅਗਵਾਈ ਦੇ ਗੁਣ ਵਿਕਸਿਤ ਕਰਨਾ, ਉਨ੍ਹਾਂ ਦੀ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਦੇ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਉਨ੍ਹਾਂ ਦੇ ਵਿਚਾਰਾਂ ਨੂੰ ਮੰਚ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਦੇ ਵਿਕਸਿਤ ਭਾਰਤ ਚੈਲੰਜ ਟਰੈਕ ਤਹਿਤ ਪੰਜ ਪੜਾਅ ਜਿਵੇਂ ਆਨਲਾਈਨ ਕੁਇਜ਼, ਆਨਲਾਈਨ ਲੇਖ ਲੇਖਨ, ਜ਼ਿਲ੍ਹਾ ਪੱਧਰੀ ਪੇਸ਼ਕਾਰੀ, ਰਾਜ ਪੱਧਰੀ ਪੇਸ਼ਕਾਰੀ ਅਤੇ ਰਾਸ਼ਟਰੀ ਪੱਧਰੀ ਪੇਸ਼ਕਾਰੀ ਕਰਵਾਏ ਜਾਂਦੇ ਹਨ। ਰਾਜ ਪੱਧਰੀ ਪੜਾਅ ਦੌਰਾਨ ਚੁਣੇ ਗਏ ਨੌਜਵਾਨ ਜਨਵਰੀ 2027 ‘ਚ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰੀ ਸਮਾਗਮ ‘ਚ ਭਾਗ ਲੈਣਗੇ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਪੀਣ ਵਾਲੇ ਪਾਣੀ ’ਚ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ... ਅਗਲੀ ਖ਼ਬਰ ਚੰਡੀਗੜ੍ਹ ’ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।